June 19, 2025

Punjab Speaks Team / Panjab
ਨਗਰ ਨਿਗਮ ਦੀਆਂ ਚੋਣਾਂ ’ਚ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਦੀ ਚੋਣ ਲੜ ਚੁੱਕੇ ਭਾਜਪਾ ਘੱਟ ਗਿਣਤੀ ਸੈੱਲ ਦੇ ਮੈਂਬਰ ਨੌਸ਼ਾਦ ਆਲਮ ਜਿਹੜਾ ਕਿ ਸ਼ਿਵ ਨਗਰ, ਜਲੰਧਰ ਦਾ ਰਹਿਣ ਵਾਲਾ ਹੈ।ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਇਕ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਨਾਬਾਲਗ ਜਿਸ ਦੀ ਉਮਰ 15 ਸਾਲਾਂ ਦੀ ਹੈ, ਲੜਕੀ ਨੂੰ ਅਪ੍ਰੈਲ ਮਹੀਨੇ ’ਚ ਕਿਸੇ ਲੜਕੇ ਵੱਲੋਂ ਵਰਗਲਾ ਕੇ ਲੈ ਜਾਇਆ ਗਿਆ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਿਕਾਇਤ ਪੁਲਿਸ ਥਾਣੇ ਦਰਜ ਕੀਤੀ ਗਈ। ਪੁਲਿਸ ਵੱਲੋਂ ਲੜਕੀ ਨੂੰ ਆਪਣੀ ਗ੍ਰਿਫਤ ਚ ਕਰ ਲਿਆ ਹੈ।
ਨਾਬਾਲਗਾ ਦੀ ਮਾਤਾ ਨੇ ਬਿਆਨ ਦਿੱਤੇ ਹਨ ਕਿ ਅਦਾਲਤ ਵੱਲੋਂ ਲੜਕੀ ਨੂੰ ਨਾਰੀ ਨਿਕੇਤਨ ’ਚ ਭੇਜਣ ਦੇ ਚਾਰ ਪੰਜ ਦਿਨ ਬਾਅਦ ਨੌਸ਼ਾਦ ਨੇ ਲੜਕੀ ਨੂੰ ਨਾਰੀ ਨਿਕੇਤਨ ਤੋਂ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਕਿਹਾ ਤਾਂ ਉਹ ਧੀ ਨੂੰ ਨਾਰੀ ਨਿਕੇਤਨ ਤੋਂ ਵਾਪਸ ਲੈ ਆਏ। ਫਿਰ ਨੌਸ਼ਾਦ ਇਹ ਕਹਿ ਕੇ ਕੁੜੀ ਨੂੰ ਆਪਣੇ ਘਰ ਲੈ ਗਿਆ ਕਿ ਇਹ ਹੁਣ ਆਪਣੇ ਮਾਪਿਆਂ ਦੇ ਘਰ ਸੁਰੱਖਿਤ ਨਹੀਂ ਹੈ, ਜਿਸ ਕਰ ਕੇ ਲੜਕੀ ਨੂੰ ਉਸ ਦੇ ਘਰ ਰੱਖ ਦਿਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਦਿਨ ਬਾਅਦ ਪਹਿਲਾਂ ਦੋ ਪਤਨੀਆਂ ਨਾਲ ਰਹਿ ਰਹੇ ਨੌਸ਼ਾਦ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਨੇ ਉਨ੍ਹਾਂ ਦੀ ਨਾਬਾਲਿਗ ਲੜਕੀ ਨਾਲ ਵਿਆਹ ਕੀਤਾ ਹੈ। ਪੁਲਿਸ ਨੇ ਲੜਕੀ ਨੂੰ ਡਾਕਟਰੀ ਮੁਆਇਨੇ ਲਈ ਸਿਵਲ ਹਸਪਤਾਲ ਭੇਜਿਆ ਤੇ ਥਾਣਾ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਨੌਸ਼ਾਦ ਆਲਮ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਕਰ ਕੇ ਕਾਬੂ ਕਰ ਲਿਆ ਗਿਆ ਹੈ।
Bjp Minority Cell Member Arrested On Charges Of Raping Minor
