June 19, 2025

Punjab Speaks Team / Panjab
ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਪ੍ਰਸਿੱਧ ਪ੍ਰੀਤ ਢਾਬੇ ਦੇ ਮਾਲਕ ਮਨਜੀਤ ਸਿੰਘ ਲਾਡਾ ਪਹਿਲਵਾਨ ਨੂੰ ਬੁੱਧਵਾਰ ਦਿਲ ਦਾ ਦੌਰਾ ਪੈਣ ਉਪਰੰਤ ਬੀਤੀ ਰਾਤ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਹਿੰਦਰ ਸਿੰਘ ਡੱਬ ਵਡਾਲਾ ਬਾਂਗਰ ਨੇ ਦੱਸਿਆ ਕਿ ਮਨਜੀਤ ਸਿੰਘ ਲਾਡਾ ਜੋ ਕਰਤਾਰਪੁਰ ਵਿਖੇ ਪ੍ਰੀਤ ਢਾਬੇ ਦੇ ਮਾਲਕ ਲਾਡਾ ਪਹਿਲਵਾਨ ਪ੍ਰਸਿੱਧ ਸਨ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਮਨਜੀਤ ਸਿੰਘ ਲਾਡਾ (55)ਨੂੰ ਦਿਲ ਦਾ ਦੌਰਾ ਪੈਣ ਉਪਰੰਤ ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਮਨਜੀਤ ਸਿੰਘ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ ਅਤੇ ਦੋ ਬੇਟੇ ਯੂਐਸਏ ਵਿੱਚ ਗਏ ਹੋਏ ਹਨ। ਮਹਿੰਦਰ ਸਿੰਘ ਡੱਬ ਨੇ ਦੱਸਿਆ ਕਿ ਮਨਜੀਤ ਸਿੰਘ ਲਾਡਾ ਦੇ ਪੁੱਤਰ ਦੇ ਯੂਐਸਏ ਤੋਂ ਆਉਣ ਉਪਰੰਤ ਹੀ ਮਨਜੀਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਮਨਜੀਤ ਸਿੰਘ ਲਾਡਾ ਪਹਿਲਵਾਨ ਮਿਹਨਤੀ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਉਹ ਪ੍ਰੀਤ ਢਾਬੇ ਦੇ ਮਾਲਕ ਲਾਡਾ ਪਹਿਲਵਾਨ ਵਜੋਂ ਪ੍ਰਸਿੱਧ ਸਨ। ਸਾਡਾ ਪਹਿਲਵਾਨ ਦੀ ਮੌਤ 'ਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
