June 10, 2025

Punjab Speaks Team / Panjab
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਜਿਨ੍ਹਾਂ ਦਾ ਬੀਤੇ ਕੱਲ੍ਹ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ, ਸਸਕਾਰ ਚੰਡੀਗੜ੍ਹ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਮਸ਼ਾਨਘਾਟ ਪਹੁੰਚ ਕੇ ਗੁਰਦਾਸ ਮਾਨ ਨਾਲ ਦੁੱਖ ਸਾਂਝਾ ਕੀਤਾ। ਦੱਸਣਯੋਗ ਹੈ ਕਿ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਮੋਹਾਲੀ ਦੇ ਨਿੱਜੀ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਗੁਰਪੰਥ ਸਿੰਘ ਜੋ ਕਿ ਪੇਸ਼ੇ ਵਜੋਂ ਗਿੱਦੜਬਾਹਾ ਵਿਖੇ ਆੜ੍ਹਤੀ ਹੈ, ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸਨ। ਮੋਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਕੁਝ ਦਿਨਾਂ ਤੋਂ ਦਾਖ਼ਲ ਸਨ। ਉਨ੍ਹਾਂ ਦਾ ਕੈਂਸਰ ਪੂਰੇ ਸਰੀਰ 'ਚ ਫੈਲ ਜਾਣ ਕਾਰਨ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ 'ਚ ਗਾਇਕ ਗੁਰਦਾਸ ਮਾਨ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਐਸਐਸਪੀ ਮਨਜੀਤ ਸਿੰਘ ਢੇਸੀ, ਸਚਿਨ ਅਹੂਜਾ, ਸ਼ਮਸ਼ੇਰ ਸੰਧੂ, ਗਾਇਕ ਹਰਦੀਪ ਸਿੰਘ, ਗੁਰਕਿਰਪਾਲ ਸੂਰਾਪੁਰੀ, ਜੈਲੀ, ਬਿਲ ਸਿੰਘ, ਅਮਰ ਨੂਰੀ, ਦਰਸ਼ਨ ਔਲਖ, ਭੁਪਿੰਦਰ ਬੱਬਲ, ਅਮਰਜੀਤ ਸਿੰਘ ਨਾਰਾਇਣ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਦੁੱਖ ਸਾਂਝਾ ਕੀਤਾ। ਗੁਰਪੰਥ ਸਿੰਘ ਮਾਨ ਨਮਿੱਤ ਅੰਤਿਮ ਅਰਦਾਸ 12 ਜੂਨ ਵੀਰਵਾਰ ਨੂੰ ਦੁਪਹਿਰ 12 ਤੋਂ 1ਵਜੇ ਗੁਰਦੁਆਰਾ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਹੋਵੇਗੀ।
Gurdas Maan S Brother Gurpanth Maan Cremated Cm Maan And Many Personalities Were Present
