ਜਲੰਧਰ 'ਚ IAS ਬਬੀਤਾ ਕਲੇਰ, 'ਆਪ' ਨੇਤਾ ਦੇ ਪਤੀ ਸਟੀਫਨ ਕਲੇਰ ਅਤੇ ਗੰਨਮੈਨ ਖਿਲਾਫ ਐੱਫ    ਜਲੰਧਰ ਕੈਂਟ ਸਟੇਸ਼ਨ 'ਤੇ ਬਿਜਲੀ ਦੀ ਕਰੇਨ ਡਿੱਗਣ ਕਾਰਨ ਕਈ ਵਾਹਨਾਂ ਦਾ ਹੋਇਆ ਨੁਕਸਾਨ    ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ    ਮਕਾਨ ਦੀ ਉਸਾਰੀ ਦੌਰਾਨ 2 ਧਿਰਾਂ 'ਚ ਜ਼ਬਰਦਸਤ ਲੜਾਈ, ਚੱਲੀਆਂ ਗੋਲੀਆਂ; ਇੱਕ ਜ਼ਖ਼ਮੀ    DGCA ਦਾ ਏਅਰ ਇੰਡੀਆ 'ਤੇ ਵੱਡਾ ਐਕਸ਼ਨ, 3 ਅਧਿਕਾਰੀਆਂ ਨੂੰ ਹਟਾਉਣ ਦਾ ਆਦੇਸ਼; 10 ਦਿਨਾਂ 'ਚ ਦੇਣੀ ਪਵੇਗੀ ਰਿਪੋਰਟ    ਕਨੇਡਾ ਪਹੁੰਚ ਕੇ ਲੜਕੀ ਨੇ 4 ਸਾਲ ਦੇ ਰਿਸ਼ਤੇ ਨੂੰ ਮਾਰੀ ਲੱਤ, ਡਿਪ੍ਰੇਸ਼ਨ ’ਚ ਲੜਕੇ ਨੇ ਕੀਤੀ ਖ਼ੁਦਕੁਸ਼ੀ ਲੜਕੀ ਪਰਿਵਾਰ ਦੇ 6 ਲੋਕ ਨਾਮਜ਼ਦ    ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਚ ਕੌਣ ਮਾਰੇਗਾ ਬਾਜ਼ੀ ? ਐਗਜ਼ਿਟ ਪੋਲ ਵਿੱਚ ਸਭ ਤੋਂ ਅੱਗੇ ਹੋਣ ਦੇ ਸੰਕੇਤ    ਬਿਹਾਰ ਦੇ ਬਕਸਰ ਚ ਗੰਗਾ ਪੁਲ ਦੀ ਰੇਲਿੰਗ ਤੋੜ ਕੇ ਨਦੀ 'ਚ ਡਿੱਗੀ ਸਕਾਰਪੀਓ, ਦੋ ਦੀ ਮੌਤ; ਬਾਕੀਆਂ ਦੀ ਭਾਲ ਜਾਰੀ    ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ 111ਵੇਂ ਦਿਨ 127 ਨਸ਼ਾ ਤਸਕਰ 4.2 ਕਿਲੋ ਹੈਰੋਇਨ ਅਤੇ 3 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ    ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ 'ਚ ਭਾਜਪਾ ਘੱਟ ਗਿਣਤੀ ਸੈੱਲ ਦਾ ਮੈਂਬਰ ਗ੍ਰਿਫ਼ਤਾਰ   
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਡਾ. ਅੰਬੇਡਕਰ ਭਵਨ ਲੁਧਿਆਣਾ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ
June 10, 2025
Chairman-Jasvir-Singh-Garhi-Hear

Punjab Speaks Team / Panjab

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਵੱਲੋਂ ਮੰਗਲਵਾਰ ਨੂੰ ਡਾ. ਅੰਬੇਡਕਰ ਭਵਨ ਲੁਧਿਆਣਾ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਕੁੱਝ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉੱਚ ਅਧਿਕਾਰੀਆਂ ਨੂੰ ਸਮਾਂਬੱਧ ਰਹਿ ਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਆਦੇਸ਼ ਦਿੱਤੇ ਗਏ।

ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਸ਼ਿਕਾਇਤਕਰਤਾ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੁਲਿਸ ਦੇ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਸਾਰੀਆਂ ਸ਼ਿਕਾਇਤਾਂ ਦੀ ਚੰਗੀ ਤਰ੍ਹਾਂ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਉਪਰੰਤ ਜਲਦ ਹੀ ਇਸ ਸਬੰਧੀ ਰਿਪੋਰਟ ਐਸ.ਸੀ ਕਮਿਸ਼ਨ ਨੂੰ ਭੇਜਣ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਅਕਤੀ ਨਾਲ ਕੋਈ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜਲਦ ਹੀ ਉਨ੍ਹਾਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਬਣਦਾ ਇਨਸਾਫ ਦਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਜ਼ਿਥੇ ਪਹਿਲਾਂ ਆਈਆਂ ਸ਼ਿਕਾਇਤਾ ਬਾਰੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਉਥੇ ਹੀ ਅੱਜ ਉਨ੍ਹਾਂ ਜ਼ਿਲ੍ਹੇ ਦੇ ਹੋਰ ਵਿਅਕਤੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਦਰਖਾਸਤਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਹੀ ਉਨ੍ਹਾਂ ਦੀਆਂ ਸ਼ਿਕਾਇਤਾ ਤੇ ਵੀ ਜਾਂਚ ਪੜਤਾਲ ਕਰ ਕੇ ਨਿਪਟਾਰਾ ਕੀਤਾ ਜਾਵੇਗਾ।

ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦਾ ਇਹ ਦੂਜਾ ਦੌਰਾ ਹੈ ਇਸ ਤੋਂ ਪਹਿਲਾਂ ਫਿਲੌਰ ਦੇ ਪਿੰਡ ਨੰਗਲ ਜਿਥੇ 31 ਮਾਰਚ ਅਤੇ 2 ਜੂਨ 2025 ਨੂੰ ਬਾਬਾ ਸਾਹਿਬ ਦੇ ਬੁੱਤ ਦੀ ਬੇਹੁਰਮਤੀ ਹੋਈ ਹੈ ਉੱਥੇ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਕਾਇਦਾ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਲੁਧਿਆਣਾ ਦੇ ਬਾਬਾ ਅੰਬੇਡਕਰ ਭਵਨ ਵਿੱਚ ਬੈਠ ਕੇ ਸਮੁੱਚੇ ਪੰਜਾਬੀਆਂ ਅਤੇ ਦਲਿਤ ਸਮਾਜ ਨੂੰ ਇਹ ਭਰੋਸਾ ਦਿਵਾਉਦਾ ਹਾਂ ਕਿ ਆਉਣ ਵਾਲੇ ਦੋ-ਚਾਰ ਦਿਨਾਂ ਵਿੱਚ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਜਿਸ ਤਰ੍ਹਾਂ 31 ਮਾਰਚ ਨੂੰ ਬੁੱਤ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ 24 ਘੰਟੇ ਵਿੱਚ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਸ ਵਾਰ ਦੋਸ਼ੀ ਬਹੁਤ ਹੀ ਸਕੀਮ ਨਾਲ ਆਏ ਸਨ। ਸੀ.ਸੀ.ਟੀ.ਵੀ ਕੈਮਰਿਆਂ ਵਿੱਚ 100-100 ਕਿਲੋਮੀਟਰ ਤੱਕ ਦੋਸ਼ੀਆਂ ਨੂੰ ਦੇਖਿਆ ਗਿਆ ਜਿਸ ਕਰਕੇ ਬਹੁਤ ਹੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਚੇਅਰਮੈਨ ਗੜ੍ਹੀ ਨੇ ਕਿਹਾ ਕਿ ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਅੰਬੇਡਕਰ ਦੇ ਨਾਮ 'ਤੇ ਇਹ ਭਵਨ ਬਣਿਆ ਹੈ। ਸਾਡੇ ਲਈ ਉਹ ਰਹਿਬਰ ਹਨ। ਅਨੁਸੂਚਿਤ ਜਾਤੀ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿੱਚ ਹੈ। ਲੱਗਭਗ 35 ਪ੍ਰਤੀਸ਼ਤ ਆਬਾਦੀ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਹੈ। ਇੰਨੀ ਵੱਡੀ ਆਬਾਦੀ ਪੰਜਾਬ ਸਰਕਾਰ ਦੀ ਧੰਨਵਾਦੀ ਹੈ ਕਿ ਉਨ੍ਹਾਂ ਨੇ ਅਨੁਸੂਚਿਤ ਜਾਤੀ ਕਮਿਸ਼ਨ ਵਿੱਚ ਮੇਰੇ ਵਰਗੇ ਬੰਦੇ ਨੂੰ ਨਿਯੁਕਤ ਕਰਕੇ ਇਸ ਦੀ ਜ਼ਿਮੇਵਾਰੀ ਦਿੱਤੀ ਹੈ। ਅਸੀਂ ਪੰਜਾਬ ਦੇ ਸਮੁੱਚੇ ਦਲਿਤ ਸਮਾਜ ਦੀਆਂ ਦੁੱਖ ਤਕਲੀਫਾਂ ਨੂੰ ਸੁਣ ਰਹੇ ਹਾਂ ਅਤੇ ਭਾਰਤੀ ਸੰਵਿਧਾਨ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾ ਰਹੇ ਹਾਂ।

Chairman Jasvir Singh Garhi Heard The Grievances Of The Scheduled Caste Community At Dr Ambedkar Bhawan Ludhiana


Recommended News
Punjab Speaks ad image
Trending
Just Now