June 10, 2025

Punjab Speaks Team / Panjab
ਅੰਮ੍ਰਿਤਸਰ ਦੇ ਰਜਿੰਦਰ ਨਗਰ ਇਲਾਕੇ ਵਿਚ ਇਕ ਸਿਖ ਪਰਿਵਾਰ ਵਲੋ ਜਿਥੇ ਘਰ ਦੀ ਪਹਿਲੀ ਮੰਜ਼ਿਲ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਉਸੇ ਘਰ ਵਿਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾ ਵੀ ਰਖਿਆ ਹੋਇਆ ਸਨ ਜਿਸਦੀ ਸੂਚਨਾ ਮਿਲਣ ਤੇ ਸਤਿਕਾਰ ਕਮੇਟੀ ਦੇ ਸਿੰਘਾ ਵਲੋ ਧਰਮ ਪ੍ਰਚਾਰ ਕਮੇਟੀ ਦੇ ਸਿੰਘਾ ਨੂੰ ਨਾਲ ਲੈ ਕੇ ਇਹ ਸਵਰੂਪ ਉਥੋ ਗੁਰੂ ਘਰ ਪਹੁੰਚਾਏ ਤਾਂ ਜੋ ਮਰਿਆਦਾ ਬਰਕਰਾਰ ਰਖੀ ਜਾਵੇ ਅਤੇ ਗੁਰੂ ਮਹਾਰਾਜ ਦਾ ਸਵਰੂਪ ਘਰ ਰਖਣ ਵਾਲੇ ਇਸ ਪਰਿਵਾਰ ਵਲੋ ਇਸ ਬਾਬਤ ਮੁਆਫੀ ਵੀ ਮੰਗੀ ਗਈ ਹੈ।
ਇਸ ਸੰਬਧੀ ਸਤਿਕਾਰ ਕਮੇਟੀ ਆਗੂ ਬਲਬੀਰ ਸਿੰਘ ਮੁਛਲ ਨੇ ਦਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕੀ ਥਾਣਾ ਬੀ ਡਵੀਜ਼ਨ ਦੇ ਇਲਾਕੇ ਰਜਿੰਦਰ ਨਗਰ ਵਿਚ ਦੋ ਭਰਾ ਜਸਬੀਰ ਸਿੰਘ ਅਤੇ ਅਮ੍ਰਿਤਪਾਲ ਵਲੋ ਘਰ ਗੁਰੂ ਦਾ ਪ੍ਰਕਾਸ਼ ਕਰ ਘਰੇ ਸ਼ਰਾਬ ਅਤੇ ਬੀਅਰ ਕਾਫੀ ਮਾਤਰਾ ਵਿਚ ਪਾਈ ਗਈ ਹੈ ਜਿਸਦੇ ਚਲਦੇ ਅਸੀ ਇਸ ਘਰ ਆ ਕੇ ਜਦੋ ਚੈਕ ਕੀਤਾ ਤਾਂ ਇਥੇ ਘਰ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨ ਵਾਲੀ ਮਹਿਲਾ ਨੇ ਵੀ ਅਮ੍ਰਿਤ ਨਹੀ ਸਕਿਆ ਅਤੇ ਪੀੜੇ ਉਪਰ ਹੀ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਸਨ ਜੋ ਕਿ ਮਰਿਯਾਦਾ ਦੇ ਉਲਟ ਹੈ ਅਤੇ ਅਜ ਅਸੀ ਧਰਮ ਪ੍ਰਚਾਰ ਕਮੇਟੀ ਨੂੰ ਨਾਲ ਲੈ ਕੇ ਸਤਿਕਾਰ ਕਮੇਟੀ ਦੇ ਸਿੰਘਾ ਦੀ ਹਜੂਰੀ 'ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਇਥੋ ਲਿਜਾ ਕੇ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ ਵਿਰਾਜਮਾਨ ਕੀਤਾ ਹੈ ਅਤੇ ਸੰਗਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰਾਂ ਮਰਿਯਾਦਾ ਭੰਗ ਨਾ ਕਰਨ ਅਤੇ ਜੇਕਰ ਉਹਨਾ ਕੌਲੌ ਸਾਂਭ ਸੰਭਾਲ ਨਹੀ ਹੁੰਦੀ ਤਾਂ ਸਾਨੂੰ ਫੋਨ ਕਰਨ ਅਸੀ ਗੁਰੂਮਹਾਰਾਜ ਦਾ ਸਵਰੂਪ ਖੁਦ ਸਹੀ ਜਗਾ ਤੇ ਲੈ ਕੇ ਜਾਵਾਂਗੇ।
Guru Granth Sahib Was Illuminated On The First Floor Of The House And Liquor And Beer Bottles Were Kept Below
