June 9, 2025

Punjab Speaks Team / Panjab
ਆਮ ਆਦਮੀ ਪਾਰਟੀ ਦੇ ਨੌਜਵਾਨ ਸਰਪੰਚ ਜਸ਼ਨ ਬਾਵਾ ਦੀ ਮੌਤ ਦੇ ਮਾਮਲੇ ਨੇ ਹੁਣ ਹੋਰ ਤੀਬਰ ਰੂਪ ਧਾਰ ਲਿਆ ਹੈ। ਪਿੰਡ ਤਰਿਡਾ ਨਿਵਾਸੀ ਜਸ਼ਨ ਦੀ ਮੌਤ ਤੋਂ ਬਾਅਦ ਲੋਕਾਂ ਵਿਚ ਪਾਰਟੀ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀਏ ਬਚਿੱਤਰ ਸਿੰਘ ਲਾਡੀ ਖ਼ਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਲੱਖੋ ਕੇ ਬਹਿਰਾਮ ਦਾ ਘਿਰਾਓ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਆਮ ਆਦਮੀ ਪਾਰਟੀ ਖ਼ਿਲਾਫ ਲੋਕਾਂ ’ਚ ਗੁੱਸਾ ਇੰਨਾ ਵਧ ਗਿਆ ਹੈ ਕਿ ਪਿੰਡ ਜੁਆਏ ਸਿੰਘ ਵਾਲਾ ਦੀ ਪੰਚਾਇਤ ਅਤੇ ਭਾਰਤ ਨੌਜਵਾਨ ਸਭਾ ਵੱਲੋਂ ਪਿੰਡ ਦੇ ਚਾਰੇ ਪਾਸੇ ਨੋ ਐਂਟਰੀ ਵਾਲੇ ਫਲੈਕਸ ਬੋਰਡ ਲਗਾਏ ਗਏ ਹਨ। ਇਨ੍ਹਾਂ ਬੋਰਡਾਂ ‘ਤੇ ਸਾਫ਼ ਲਿਖਿਆ ਹੋਇਆ ਹੈ ਕਿ "ਜਦ ਤੱਕ ਨੌਜਵਾਨ ਸਰਪੰਚ ਜਸ਼ਨ ਬਾਵਾ ਦੀ ਮੌਤ ਦਾ ਇਨਸਾਫ ਨਹੀਂ ਮਿਲਦਾ, ਤਦ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਦਾ ਪਿੰਡ ਵਿਚ ਪ੍ਰਵੇਸ਼ ਮਨਾ ਹੈ। ਜੇਕਰ ਕੋਈ ਆਉਂਦਾ ਹੈ, ਤਾਂ ਉਹ ਆਪਣੀ ਕੀਤੀ ਦਾ ਆਪ ਜਿੰਮੇਵਾਰ ਹੋਵੇਗਾ।"
People S Anger Increased Over Sarpanch Jashan S Death Posters Of Aap Leaders No Entry Put Up In Villages
