ਰਾਏਕੋਟ ਦੇ ਪਿੰਡ ਜੰਡ ਦੇ ਵਿਅਕਤੀ ਦਾ ਕੈਨੇਡਾ ਦੇ ਘਰ ਚ ਹੀ ਗੋ.ਲ਼ੀ.ਆਂ ਮਾਰ ਕੇ ਕੀਤਾ ਕ.ਤ.ਲ
June 9, 2025

Punjab Speaks Team / Panjab
ਨੇੜਲੇ ਪਿੰਡ ਜੰਡ ਦੇ ਵਿਅਕਤੀ ਦਾ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਐਡਮਿੰਟਨ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਤਾਏ ਦੇ ਲੜਕੇ ਭਰਪੂਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਸਿੰਘ (41) ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ 2009 ’ਚ ਹਾਂਗਕਾਂਗ ਗਿਆ ਤੇ ਫਿਰ ਉੱਥੋਂ 2022 ਵਿਚ ਆਪਣੇ ਪਿਤਾ ਗੁਰਮੇਲ ਸਿੰਘ, ਮਾਤਾ ਹਰਜਿੰਦਰ ਕੌਰ, ਪਤਨੀ ਰਾਜਦੀਪ ਕੌਰ ਤੇ ਬੇਟੀ ਸਣੇ ਕੈਨੇਡਾ ਚਲਾ ਗਿਆ। ਉੱਥੇ ਟੈਕਸੀ ਚਲਾ ਕੇ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰਨ ਲੱਗਿਆ। ਬੀਤੇ ਦਿਨੀਂ ਇੰਦਰਪਾਲ ਆਪਣੇ ਘਰ ਪੁੱਜਿਆ ਹੀ ਸੀ ਕਿ ਉਸ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ।
A Man From Jand Village Of Raikot Was Shot Dead In His Home In Canada
Recommended News

Trending
Punjab Speaks/Punjab
Just Now