June 9, 2025

Punjab Speaks Team / Panjab
ਬੇਂਗਲੂਰ ਦੇ ਇਕ ਹੋਟਲ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। OYO ਹੋਟਲ 'ਚ ਇਕ ਔਰਤ ਦੀ ਉਸਦੇ ਬੁਆਏਫਰੈਂਡ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਦੀ ਰਾਤ ਨੂੰ ਵਾਪਰੀ, ਪਰ ਇਸ ਦਾ ਖੁਲਾਸਾ ਦੋ ਦਿਨ ਬਾਅਦ ਹੋਇਆ।ਪੀੜਤਾ ਦੀ ਪਛਾਣ 33 ਸਾਲ ਦੀ ਹਰਿਨੀ ਦੇ ਤੌਰ 'ਤੇ ਹੋਈ ਹੈ। ਮੁਲਜ਼ਮ 25 ਸਾਲ ਦਾ ਤਕਨੀਕੀ ਮਾਹਿਰ ਯਸ਼ਸ ਹੈ। ਦੋਵੇਂ ਬੇਂਗਲੂਰ ਦੇ ਪੱਛਮੀ ਉਪਨਗਰ ਕੇਂਗੇਰੀ ਦੇ ਨਿਵਾਸੀ ਸਨ। ਜਾਣਕਾਰੀ ਮੁਤਾਬਕ, ਔਰਤ ਦਾ ਬੁਆਏਫਰੈਂਡ ਉਸ ਤੋਂ 8 ਸਾਲ ਛੋਟਾ ਹੈ ਤੇ ਔਰਤ ਵਿਆਹੀ ਹੋਈ ਸੀ ਤੇ ਦੋ ਬੱਚਿਆਂ ਦੀ ਮਾਂ ਸੀ।
ਹੱਤਿਆ ਪੂਰਨਾ ਪ੍ਰਜਨਾ ਲੇਆਉਟ 'ਚ ਇਕ OYO ਹੋਟਲ ਦੇ ਕਮਰੇ 'ਚ ਹੋਈ, ਜਿੱਥੇ ਹਰਿਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ। ਸੁਬ੍ਰਮਣਿਆਪੁਰਾ ਪੁਲਿਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।ਡੀਸੀਪੀ ਸਾਊਥ ਲੋਕੇਸ਼ ਬੀ ਜਗਲਾਸਰ ਨੇ ਦੱਸਿਆ, '6 ਅਤੇ 7 ਜੂਨ ਦੀ ਰਾਤ ਨੂੰ ਸੁਬ੍ਰਮਣਿਆਪੁਰਾ ਪੁਲਿਸ ਸਟੇਸ਼ਨ 'ਚ ਹੱਤਿਆ ਦੀ ਜਾਣਕਾਰੀ ਮਿਲੀ ਸੀ। ਦੋਵੇਂ ਇਕ-ਦੂਜੇ ਨੂੰ ਇਕ ਮਹੀਨੇ ਤੋਂ ਜਾਣਦੇ ਸਨ। ਔਰਤ ਦੋਸਤੀ ਖ਼ਤਮ ਕਰਨਾ ਚਾਹੁੰਦੀ ਸੀ ਤੇ ਆਪਣੇ ਆਪ ਨੂੰ ਉਸ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਗੁੱਸੇ ਅਤੇ ਈਰਖਾ ਕਾਰਨ ਲੜਕੇ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।' ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Boyfriend 8 Years Younger Stabbed Mother Of 2 17 Times Killed Her
