June 8, 2025

Punjab Speaks Team / Panjab
ਆਈਐਸਆਈ ਦਾ ਏਜੰਟ ਕਹੇ ਜਾਣ ਮਗਰੋਂ ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੋਪੜ (ਪੰਜਾਬ) ਦੇ ਯੂਟਿਊਬਰ ਜਸਬੀਰ ਸਿੰਘ ਬੇਕਸੂਰ ਹੈ। ਢਿੱਲੋਂ ਨੇ ਕਿਹਾ ਕਿ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮੈਂ ਜੋਤੀ ਅਤੇ ਜਾਨ ਮਹਿਲ ਨੂੰ ਪਾਕਿਸਤਾਨ ਵਿੱਚ ਫੌਜੀ ਅਧਿਕਾਰੀਆਂ ਨਾਲ ਮਿਲਾਇਆ ਸੀ, ਪਰ ਅਜਿਹਾ ਕੁਝ ਨਹੀਂ ਹੈ, ਮੈਂ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ। ਮੇਰੇ ਦੋਵੇਂ ਮੋਬਾਈਲ ਫੋਨ ਚੈੱਕ ਕਰੋ।
ਹਾਲਾਂਕਿ, ਢਿੱਲੋਂ ਨੇ ਕਿਹਾ ਕਿ ਉਸ ਦੀ ਜਸਬੀਰ ਸਿੰਘ ਨਾਲ ਵਟਸਐਪ 'ਤੇ ਗੱਲਬਾਤ ਹੋਈ ਸੀ। ਉਸ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ ਕੁਝ ਸਮਾਂ ਪਹਿਲਾਂ ਜੋਤੀ ਮਲਹੋਤਰਾ ਦਾ ਪੋਡਕਾਸਟ ਕੀਤਾ ਸੀ। ਇਹ ਦੋਸ਼ ਲਾਇਆ ਗਿਆ ਹੈ ਕਿ ਨਾਸਿਰ ਢਿੱਲੋਂ ਆਈਐਸਆਈ ਏਜੰਟ ਵਜੋਂ ਕੰਮ ਕਰਦਾ ਹੈ। ਉਹ ਭਾਰਤੀ ਬਲੌਗਰਾਂ ਨੂੰ ਜਾਲ ਵਿੱਚ ਫਸਾਉਂਦਾ ਹੈ ਤੇ ਉਨ੍ਹਾਂ ਤੋਂ ਖੁਫੀਆ ਜਾਣਕਾਰੀ ਪ੍ਰਾਪਤ ਕਰਦਾ ਹੈ।
My Photos With Manjinder Sirsa And Many Other Mlas Are They All Isi Men Nasir Dhillon
