ਬਠਿੰਡਾ ਚ ਰਾਤ ਨੂੰ ਵਾਪਰੇ 2 ਸੜਕ ਹਾਦਸੇ, 4 ਹੋਏ ਜ਼ਖ਼ਮੀ
June 4, 2025

Punjab Speaks Team / Panjab
ਸਥਾਨਕ ਸ਼ਹਿਰ ’ਚ ਸੜਕ ਹਾਦਸਿਆਂ ’ਚ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਜੀਟੀ ਰੋਡ ’ਤੇ ਪੈਟਰੋਲ ਪੰਪ ਨੇੜੇ ਈ ਰਿਕਸ਼ਾ ਚਾਲਕ ਨੇ ਪੈਦਲ ਜਾ ਰਹੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਨੌਜਵਾਨ ਅਤੇ ਈ ਰਿਕਸ਼ਾ ਚਾਲਕ ਦੋਵੇ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਮੰਗਲਵਾਰ ਰਾਤ ਮਾਲ ਰੋਡ ’ਤੇ ਮਲਟੀਲੇਵਲ ਕਾਰ ਪਾਰਕਿੰਗ ਨੇੜੇ ਬਾਈਕ ਸਲਿੱਪ ਹੋਣ ਨਾਲ ਬਾਈਕ ਸਵਾਰ ਦੋ ਨੌਜਵਾਨ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਸਕਸ਼ਮ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਗੁਰਪਿਆਰ ਸਿੰਘ ਅਤੇ ਆਕਾਸ਼ ਵਾਸੀਆਨ ਸੁਰਖਪੀਰ ਰੋਡ ਵਜੋਂ ਹੋਈ।
2 Road Accidents Occurred In Bathinda At Night 4 Injured
Recommended News

Trending
Punjab Speaks/Punjab
Just Now