June 4, 2025

Punjab Speaks Team / Panjab
ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਹੈ। ਜਾਣਕਾਰੀ ਮੁਤਾਬਕ ਦੋਵਾਂ ਦੇ ਆਪਸ ਵਿੱਚ ਪ੍ਰੇਮ ਸਬੰਧ ਸਨ। ਕੁਝ ਦਿਨਾਂ ਪਹਿਲਾਂ ਐਤਵਾਰ ਨੂੰ ਦੋਵੇਂ ਸੁਖਪ੍ਰੀਤ ਕੌਰ ਅਤੇ ਜੋਬਨਪ੍ਰੀਤ ਸਿੰਘ ਘਰੋਂ ਭੱਜ ਗਏ ਸਨ। ਇਸ ਤੋਂ ਬਾਅਦ ਪਰਿਵਾਰ ਵਾਲੇ ਦੋਹਾਂ ਨੂੰ ਲੱਭਣ ਲੱਗ ਪਏ ਪਰ ਉਹ ਕਿਤੇ ਨਹੀਂ ਲੱਭੇ।ਘਰੋਂ ਭੱਜ ਕੇ ਦੋਹਾਂ ਨੇ ਕੋਰਟ ਮੈਰਿਜ ਕਰਵਾ ਲਈ ਸੀ। ਦੋਵੇਂ ਕੋਰਟ ਮੈਰਿਜ ਕਰਵਾਉਣ ਲਈ ਕਚਿਹਰੀ ਗਏ, ਉੱਥੇ ਸੁਖਪ੍ਰੀਤ ਕੌਰ ਦੇ ਕਿਸੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਵੇਖ ਲਿਆ ਤੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਫਿਰ ਸੁਖਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਗੱਲਾਂ ਵਿੱਚ ਲਿਆ ਅਤੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਗੱਲ ਆਖੀ। ਰਜਾਮੰਦੀ ਹੋਣ ‘ਤੇ ਦੋਵੇਂ ਘਰ ਆ ਗਏ।
ਜਿਵੇਂ ਉਹ ਘਰ ਪਹੁੰਚੇ ਤਾਂ ਸੁਖਪ੍ਰੀਤ ਦੇ ਪਿਤਾ ਗੁਰਦਿਆਲ ਸਿੰਘ ਨੇ ਦੋਹਾਂ ਨੂੰ ਫੜਿਆ ਅਤੇ ਦੋਹਾਂ ਦੀ ਚੰਗੀ ਛਿੱਤਰ ਪਰੇਡ ਕੀਤੀ, ਇਸ ਤੋਂ ਬਾਅਦ ਕਰੰਟ ਲਾ ਕੇ ਦੋਹਾਂ ਨੂੰ ਅੱਧ ਮਰਿਆ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਦੋਹਾਂ ਨੂੰ ਵੱਢ ਦਿੱਤਾ। ਦੋਹਾਂ ਦਾ ਕਤਲ ਕਰਕੇ ਖੂਨੀ ਨਾਲ ਰੰਗੇ ਹੱਥਾਂ ਨੇ ਉਸ ਨੇ ਪੁਲਿਸ ਕੋਲ ਜਾ ਕੇ ਆਤਮਸਮਰਪਣ ਕਰ ਦਿੱਤਾ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਜੋਬਨਪ੍ਰੀਤ ਅਤੇ ਸੁਖਪ੍ਰੀਤ ਦੋਹਾਂ ਦੇ ਘਰ ਨੇੜੇ-ਨੇੜੇ ਸਨ ਅਤੇ ਜੋਬਨਪ੍ਰੀਤ ਮਜ਼ਦੂਰੀ ਕਰਦਾ ਸੀ। ਉੱਥੇ ਹੀ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
They Got Married After Running Away From Home But Their Jealous Father Killed Them Both As Soon As They Entered The House
