ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਚੀਨ ਨੇ ਸ਼ਿਨਜਿਆਂਗ ਵਿੱਚ ਨਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ
April 13, 2026
China-Announces-Creation-Of-New-

Punjab Speaks Team / Punjab

13 ਅਪ੍ਰੈਲ 2026 : ਚੀਨ ਨੇ ਆਪਣੇ ਗੜਬੜਜ਼ਦਾ ਸ਼ਿਨਜਿਆਂਗ ਸੂਬੇ ਵਿੱਚ ਮਕਬੂਜ਼ਾ ਕਸ਼ਮੀਰ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਨਵਾਂ ਜ਼ਿਲ੍ਹਾ (ਕਾਉਂਟੀ) ਸਥਾਪਤ ਕੀਤਾ ਹੈ। ਇਹ ਕਦਮ ਸਾਫ਼ ਤੌਰ ’ਤੇ ਤੰਗ ਵਾਖ਼ਾਨ ਗਲਿਆਰੇ ਦੇ ਨਾਲ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਉਈਗਰ ਵੱਖਵਾਦੀ ਦਹਿਸ਼ਤਗਰਦਾਂ ਦੀ ਘੁਸਪੈਠ ਨੂੰ ਰੋਕਣ ਲਈ ਚੁੱਕਿਆ ਗਿਆ ਪ੍ਰਤੀਤ ਹੁੰਦਾ ਹੈ।

ਇਸ ਜ਼ਿਲ੍ਹੇ ਦਾ ਨਾਮ ਸੇਨਲਿੰਗ ਰੱਖਿਆ ਗਿਆ ਹੈ, ਜੋ ਕਾਰਾਕੋਰਮ ਪਰਬਤ ਲੜੀ ਦੇ ਨੇੜੇ ਅਤੇ ਮਕਬੂਜ਼ਾ ਕਸ਼ਮੀਰ ਤੇ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਦੇ ਬਹੁਤ ਕਰੀਬ ਸਥਿਤ ਹੈ। ਮੁੱਖ ਤੌਰ ’ਤੇ ਮੁਸਲਿਮ ਉਈਗਰ ਖੇਤਰ ਸ਼ਿਨਜਿਆਂਗ ਵਿੱਚ ਸਿਰਫ਼ ਇੱਕ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਚੀਨ ਵੱਲੋਂ ਸਥਾਪਤ ਕੀਤਾ ਗਿਆ ਇਹ ਤੀਜਾ ਨਵਾਂ ਜ਼ਿਲ੍ਹਾ ਹੈ। ਭਾਰਤ ਨੇ ਪਿਛਲੇ ਸਾਲ ਹੇਆਨ ਅਤੇ ਹੇਕਾਂਗ ਜ਼ਿਲ੍ਹਿਆਂ ਦੇ ਗਠਨ ਖ਼ਿਲਾਫ਼ ਚੀਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਸੀ, ਕਿਉਂਕਿ ਇਨ੍ਹਾਂ ਦੇ ਅਧਿਕਾਰ ਖੇਤਰ ਦੇ ਕੁਝ ਹਿੱਸੇ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਆਉਂਦੇ ਹਨ, ਜਿਨ੍ਹਾਂ ਉਤੇ ਚੀਨ ਦਾ ਨਾਜਾਇਜ਼ ਕਬਜ਼ਾ ਹੈ। ਹੇਆਨ ਜ਼ਿਲ੍ਹੇ ਵਿੱਚ ਵਿਵਾਦਤ ਅਕਸਾਈ ਚਿਨ ਪਠਾਰ ਦਾ ਜ਼ਿਆਦਾਤਰ ਹਿੱਸਾ ਸ਼ਾਮਲ ਹੈ, ਜੋ ਲੱਦਾਖ ਦਾ ਹਿੱਸਾ ਹੈ ਪਰ 1962 ਦੀ ਜੰਗ ਦੌਰਾਨ ਚੀਨ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ। ਇਹ ਇਲਾਕਾ ਭਾਰਤ-ਚੀਨ ਸਰਹੱਦੀ ਵਿਵਾਦ ਦਾ ਕੇਂਦਰ ਰਿਹਾ ਹੈ। ਸ਼ਿਨਜਿਆਂਗ ਉਈਗਰ ਖ਼ੁਦਮੁਖ਼ਤਾਰ ਖੇਤਰ ਦੀ ਸਰਕਾਰ ਨੇ 26 ਮਾਰਚ ਨੂੰ ਸੇਨਲਿੰਗ ਦੀ ਸਥਾਪਨਾ ਦਾ ਐਲਾਨ ਕੀਤਾ ਹੈ।

China Announces Creation Of New District In Xinjiang


Recommended News
Trending
Just Now