ਲੁਧਿਆਣਾ ਸ਼ਹਿਰ ਵਿੱਚ ਨਹੀਂ ਹੋਏਗਾ Blackout, ਇਹਨਾਂ ਖੇਤਰਾਂ ਚ ਹੋਏਗਾ ਲਾਗੂ , ਪੜ੍ਹੋ ਜਾਣਕਾਰੀ    ਗੁਆਂਢ ਚ ਰਹਿੰਦੇ ਸ਼ਕਸ ਨੇ ਨਾਬਾਲਗ ਨਾਲ 11 ਵਾਰ ਕੀਤਾ ਜਬਰ ਜਨਾਹ; ਗਰਭਵਤੀ ਹੋਈ ਤਾਂ ਪਰਿਵਾਰ ਦੇ ਉੱਡ ਗਏ ਹੋਸ਼    ਅਟਾਰੀ ਬਾਰਡਰ ਦੇ ਉੱਪਰ ਸਰਕਾਰ ਦੇ ਅਗਲੇ ਹੁਕਮਾਂ ਤੱਕ ਟਰੀਟ ਸੈਰਾਮਨੀ ਕੀਤੀ ਗਈ ਬੰਦ    ਗੁਰਦਾਸਪੁਰ ਦੇ ਤਿਬੜੀ ਛਾਉਣੀ ਨੇੜੇ ਪਿੰਡ ਪੰਧੇਰ ਦੇ ਖੇਤਾਂ 'ਚ ਧਮਾਕਾ, ਬੰਬ ਵਰਗੀ ਚੀਜ਼ ਦੇ ਮਿਲੇ ਟੁਕੜੇ, ਫੌਜ ਤੇ ਪੁਲਿਸ ਨੇ ਮੌਕੇ 'ਤੇ ਪਹੁੰਚੀ    ਮਜ਼ਦੂਰਾਂ ਦੀ ਮੌਤ ਮਾਮਲੇ 'ਚ ਨਿੰਬਜ਼ ਕੰਪਨੀ ਦੇ ਜੀਐਮ, ਸੇਫ਼ਟੀ ਇੰਚਾਰਜ ਤੇ ਮੈਨੇਜਰ ਖਿਲਾਫ ਕੇਸ ਦਰਜ    ਮਸ਼ਹੂਰ ਪੰਜਾਬੀ ਅਦਾਕਾਰ ਕਰਤਾਰ ਚੀਮਾ ਦੇ ਘਰ 'ਚ ਛਾਇਆ ਮਾਤਮ, ਸੜਕ ਹਾਦਸੇ 'ਚ ਪਿਤਾ ਦੀ ਹੋਈ ਮੌਤ    10 ਮਈ ਤੱਕ ਅੰਮ੍ਰਿਤਸਰ ਤੇ ਚੰਡੀਗੜ੍ਹ ਸਮੇਤ ਇਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ, ਹਾਈ ਅਲਰਟ ਜਾਰੀ !    ਪਾਕਿਸਤਾਨ ਵੱਲੋਂ ਕੀਤੀ ਗਈ ਗੋਲਬਾਰੀ 'ਚ ਗੁਰਦੁਆਰਾ ਸਾਹਿਬ ਦੇ ਰਾਗੀ ਸਮੇਤ ਕਈ ਦੀ ਮੌਤ    ਪਾਕਿਸਤਾਨ ਵੱਲੋਂ ਕੀਤੀ ਗਈ ਗੋਲਬਾਰੀ 'ਚ ਗੁਰਦੁਆਰਾ ਸਾਹਿਬ ਦੇ ਰਾਗੀ ਸਮੇਤ ਕਈ ਦੀ ਮੌਤ    ਟਰੰਪ ਨੇ ਹੁਣ ਵਿਦੇਸ਼ ’ਚ ਬਣੀਆਂ ਫਿਲਮਾਂ ’ਤੇ ਲਗਾਇਆ ਟੈਰਿਫ, ਕਿਹਾ-ਹਾਲੀਵੁੱਡ ਨੂੰ ਬਚਾਉਣ ਲਈ ਚੁੱਕਿਆ ਕਦਮ, ਇਨ੍ਹਾਂ ਫਿਲਮਾਂ 'ਤੇ 100% ਟੈਰਿਫ ਦਾ ਐਲਾਨ   
ਚਿੱਟੇ ਦਿਨ ਜਮੀਂਦਾਰ ਦੇ ਘਰ ਚੋਰੀ, ਤਾਲੇ ਤੋੜ ਕੇ ਲੈ ਗਏ ਨਕਦੀ ਤੇ ਗਹਿਣੇ
April 17, 2025
Burglary-In-Broad-Daylight-At-La

Punjab Speaks Team / Panjab

ਰਿਸ਼ਤੇਦਾਰ‌ ਦੀ ਸੋਗ ਸਭਾ 'ਤੇ ਗਏ ਜਮੀਂਦਾਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਘਰ 'ਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਚਿੱਟੇ ਦਿਨ ਸਰੀਹ ਇਲਾਕੇ ਵਿੱਚ ਵਾਪਰੀ ਇਸ ਵਾਰਦਾਤ ਤੋਂ ਬਾਅਦ ਆਲੇ ਦੁਆਲੇ ਦੇ ਘਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਦਿੰਦਿਆਂ, ਪਿੰਡ ਸਰੀਹ ਦੇ ਵਾਸੀ ਗੁਰਮੀਤ ਸਿੰਘ ਨੇ ਦੱਸਿਆ‌ ਕਿ ਕੁਝ ਦਿਨ ਪਹਿਲੋਂ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਬੀਤੇ ਦਿਨ ਉਹ ਆਪਣੇ ਘਰ ਨੂੰ ਤਾਲੇ ਲਗਾ ਕੇ ਪਤਨੀ ਅਤੇ ਬੇਟੇ ਨਾਲ ਸਗੋ ਸਭਾ ਵਿੱਚ ਸ਼ਾਮਿਲ ਹੋਣ ਚਲੇ ਗਏ। ਜਮੀਂਦਾਰ ਨੇ ਦੱਸਿਆ ਕਿ ਉਹ ਦੁਪਹਿਰੇ 2.30 ਵਜੇ ਜਦੋਂ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੀਆਂ ਅਲਮਾਰੀਆਂ ਚੈੱਕ ਕਰਨ 'ਤੇ ਪਤਾ ਲੱਗਾ ਕਿ ਅਲਮਾਰੀਆਂ 'ਚੋਂ ਚਾਂਦੀ ਦਾ ਕੜਾ, ਇੱਕ ਚਾਂਦੀ ਦੀ ਚੈਨ, ਕੰਨਾਂ ਦੇ ਟੋਪਸ, ਇੱਕ ਘੜੀ ਅਤੇ 38 ਹਜ਼ਾਰ ਦੀ ਨਗਦੀ ਚੋਰੀ ਹੋ ਚੁੱਕੀ ਸੀ। ਸ਼ਾਤਰ ਚੋਰ ਜਾਂਦੇ ਸਮੇਂ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਕਰਕੇ ਲੈ ਗਏ।

ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡੇਹਲੋ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਕਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਮੀਤ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Burglary In Broad Daylight At Landlord S House Cash And Jewellery Stolen After Breaking The Locks


Recommended News
Punjab Speaks ad image
Trending
Just Now