ਪੰਜਾਬ ਸਰਕਾਰ ਖਰੀਦੇਗੀ 347 ਈ-ਬੱਸਾਂ, ਇਨ੍ਹਾਂ 4 ਸ਼ਹਿਰਾਂ 'ਚ ਬਣਨਗੀਆਂ ਵਿਸ਼ਵ ਪੱਧਰੀ ਸੜਕਾਂ    ਵਿਅਕਤੀ ਨੂੰ 454 ਰੁੱਖ ਕੱਟਣੇ ਪਏ ਮਹਿੰਗੇ, ਸੁਪਰੀਮ ਕੋਰਟ ਨੇ ਲਾਇਆ ਭਾਰੀ ਜੁਰਮਾਨਾ    ਹੁਸ਼ਿਆਰਪੁਰ ਦੇ ਕੰਡੀ ਨਹਿਰ 'ਚ ਦੇਰ ਰਾਤ ਡਿੱਗੀ ਕਾਰ, ਕਾਰ ਚਾਲਕ ਦੀ ਮੌਕੇ 'ਤੇ ਮੌਤ    ਨਾਗੇਸ਼ਵਰ ਰਾਓ ਨੂੰ 40 ਦਿਨਾਂ 'ਚ ਵਿਜਿਲੈਂਸ ਮੁਖੀ ਦੇ ਅਹੁਦੇ ਤੋਂ ਹਟਾਇਆ, ਪਰਮਾਰ ਨੂੰ ਸੌਂਪੀ ਕਮਾਨ    ਪੰਜਾਬ ਕਾਂਗਰਸ ਦੇ ਇੰਚਾਰਜ 'ਤੇ CBI ਦਾ ਵੱਡਾ ਐਕਸ਼ਨ! ਭੂਪੇਸ਼ ਬਘੇਲ ਦੇ ਘਰ ਸਮੇਤ ਸੀਬੀਆਈ ਵੱਲੋਂ 4 ਥਾਵਾਂ ‘ਤੇ ਰੇਡ    ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਜਾਂਚ ਤੇਜ਼, ਬੰਗਲੇ 'ਤੇ ਪਹੁੰਚੀ ਦਿੱਲੀ ਪੁਲਿਸ; Supreme Court ਦੇ ਮੁਲਾਜ਼ਮ ਵੀ ਗਏ ਅੰਦਰ    ਵਿੱਤ ਮੰਤਰੀ ਹਰਪਾਲ ਚੀਮਾ ਨੇ ਪਿੰਡਾਂ ਲਈ ਖੋਲ੍ਹਿਆ ਖ਼ਜ਼ਾਨਾ ! ਹਰ ਜ਼ਿਲ੍ਹੇ 'ਚ ਸ਼ੁਰੂ ਕੀਤੀ ਜਾਵੇਗੀ ਰੰਗਲਾ ਪੰਜਾਬ ਸਕੀਮ    ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਪੰਜਾਬੀ ਵਿਦਿਆਰਥਣ 'ਤੇ ਹਮਲਾ, ਹੈਰਾਨ ਕਰਨ ਵਾਲੇ ਦ੍ਰਿਸ਼ ਆਏ ਸਾਹਮਣੇ    ਸੌਰਭ ਨੂੰ ਮਾਰਨ ਲਈ ਸਾਹਿਲ ਤੇ ਮੁਸਕਾਨ ਨੇ 8 ਦਿਨਾਂ ਤੱਕ ਕੀਤੀ ਸੀ ਚਾਕੂ ਨਾਲ ਰਿਹਰਸਲ, ਮੇਰਠ ਮਾਮਲੇ 'ਚ ਹੋਇਆ ਨਵਾਂ ਖੁਲਾਸਾ    ਪੰਜਾਬ ਸਰਕਾਰ ਵੱਲੋਂ 26 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ, ਪੰਜਾਬ ਵਾਸੀਆਂ ਵੱਲੋਂ ਵੱਖ-ਵੱਖ ਉਮੀਦ ਪ੍ਰਗਟ ਕੀਤੀਆਂ ਗਈਆਂ   
ਲੁਧਿਆਣਾ ਦੀ ਨਹਿਰ ’ਚ ਡਿੱਗੀ ਸਕਾਰਪੀਓ, ਇਕ ਦੀ ਮੌ.ਤ, ਪੰਜ ਜਾਣੇ ਜ਼ਖ਼.ਮੀ
February 12, 2025
Scorpio-Fell-In-Ludhiana-Canal-O

Daily Gianwan Bureau / Panjab

ਸੋਮਵਾਰ ਦੇਰ ਰਾਤ ਮਾਛੀਵਾੜਾ ਨੇੜੇ ਸਰਹਿੰਦ ਨਹਿਰ ’ਚ ਮਜ਼ਦੂਰਾਂ ਨਾਲ ਭਰੀ ਸਕਾਰਪਿਉ ਪਲਟ ਗਈ, ਜਿਸ ’ਚ ਡੁੱਬਣ ਕਾਰਨ ਇੱਕ ਵਿਅਕਤੀ ਕੁਲਵਿੰਦਰ ਸਿੰਘ ਵਾਸੀ ਪਿੰਡ ਆਲੀਕੇ ਜ਼ਿਲਾ ਬਠਿੰਡਾ ਦੀ ਮੌਤ ਹੋ ਗਈ ਜਦਕਿ ਡਰਾਈਵਰ ਗੁਰਲਾਲ ਸਿੰਘ, ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਆਲੀਕੇ ਦੇ ਸਾਰੇ ਵਾਸੀ ਖੇਤਾਂ ਵਿਚ ਪਾਈਪਾਂ ਪਾਉਣ ਦਾ ਕੰਮ ਕਰਦੇ ਹਨ ਜੋ ਕਿ ਬਠਿੰਡਾ ਤੋਂ ਰੋਪਡ਼ ਵੱਲ ਜਾ ਰਹੇ ਸਨ ਕਿ ਸੋਮਵਾਰ ਰਾਤ ਕਰੀਬ 10 ਵਜੇ ਸਰਹਿੰਦ ਨਹਿਰ ਦੇ ਪਵਾਤ ਪੁਲ ਨੇੜੇ ਇਨ੍ਹਾਂ ਦੀ ਸਕਾਰਪਿਉ ਕਾਰ ਸੰਤੁਲਨ ਗੁਆ ਕੇ ਨਹਿਰ ’ਚ ਜਾ ਡਿੱਗੀ। ਗੱਡੀ ਨਹਿਰ ’ਚ ਡਿੱਗਣ ਕਾਰਨ ਇਸ ’ਚ ਸਵਾਰ ਸਾਰੇ ਵਿਅਕਤੀ ਸ਼ੀਸ਼ੇ ਤੋੜ ਕੇ ਬੜੀ ਮੁਸ਼ਕਿਲ ਨਾਲ ਬਾਹਰ ਨਿਕਲਣ ਦਾ ਯਤਨ ਕਰਦੇ ਰਹੇ ਤੇ ਇਨ੍ਹਾਂ ਨੇ ਬਚਾਉਣ ਲਈ ਰੌਲਾ ਪਾਇਆ। ਇਨ੍ਹਾਂ ਦੇ ਬਚਾਅ ਦਾ ਰੌਲਾ ਸੁਣ ਕੇ ਉੱਥੋਂ ਲੰਘ ਰਿਹਾ ਪਿੰਡ ਬਹਿਲੋਲਪੁਰ ਦਾ ਸਾਬਕਾ ਫੌਜੀ ਹਰਜਿੰਦਰ ਸਿੰਘ ਖੜ੍ਹ ਗਿਆ ਜਿਸ ਨੇ ਨਹਿਰ ’ਚ ਡਿੱਗੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ।

ਘਟਨਾ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਨੇ ਨਹਿਰ ’ਚ ਡਿੱਗੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ’ਚੋਂ ਕੁਲਵਿੰਦਰ ਸਿੰਘ ਜਿਸ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ, ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਹੈ ਜਦਕਿ ਜਖ਼ਮੀਆਂ ’ਚ ਇੱਕ ਵਿਅਕਤੀ ਪੁਸ਼ਪਿੰਦਰ ਸਿੰਘ ਇਲਾਜ ਅਧੀਨ ਹੈ ਤੇ ਬਾਕੀ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ।

Scorpio Fell In Ludhiana Canal One Dead Five Injured


Recommended News
Punjab Speaks ad image
Trending
Just Now