February 6, 2025

Punjab Speaks Team / Panjab
ਮੁਸਲਿਮ ਕਲੋਨੀ ਇਲਾਕੇ ਦੇ ਗੇਟ ਨੰਬਰ 1 ਦੇ ਕੋਲ ਸਕੂਟਰ ਸਵਾਰ ਤਿੰਨ ਨੌਜਵਾਨਾਂ ਨੇ ਰਾਹਗੀਰ ਦਾ ਮੋਬਾਈਲ ਫੋਨ ਲੁੱਟ ਲਿਆ । ਇਸ ਮਾਮਲੇ ਸੰਬੰਧੀ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆ ਸ਼ੇਰਪੁਰ ਦੇ ਵਾਸੀ ਹਰੀ ਕੁਮਾਰ ਨੇ ਦੱਸਿਆ ਕਿ ਉਹ ਫੈਕਟਰੀ ਤੋਂ ਛੁੱਟੀ ਕਰਕੇ ਸ਼ਾਮ ਵੇਲੇ ਵਾਪਸ ਘਰ ਜਾ ਰਿਹਾ ਸੀ । ਹਰੀ ਕੁਮਾਰ ਜਿਵੇਂ ਹੀ ਮੁਸਲਿਮ ਕਲੋਨੀ ਦੇ ਗੇਟ ਨੰਬਰ 1 ਦੇ ਲਾਗੇ ਪਹੁੰਚਿਆ ਤਾਂ ਐਕਟੀਵਾ ਸਕੂਟਰ ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਬੜੀ ਹੀ ਤੇਜ਼ ਰਫ਼ਤਾਰੀ ਨਾਲ ਮੌਕੇ ਤੋਂ ਫਰਾਰ ਹੋ ਗਏ। ਹਰੀ ਕੁਮਾਰ ਨੇ ਵਾਰਦਾਤ ਸਬੰਧੀ ਸ਼ਿਕਾਇਤ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਦਿੱਤੀ । ਜਾਂਚ ਅਧਿਕਾਰੀ ਏਐਸਆਈ ਸਾਹਿਬ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਹਰੀ ਕੁਮਾਰ ਦੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਕੀਤੀ ਤਾਂ ਦੋ ਮੁਲਜ਼ਮਾਂ ਦੀ ਸ਼ਨਾਖਤ ਹੋਈ । ਇਸ ਕੇਸ ਵਿੱਚ ਪੁਲਿਸ ਨੇ ਰਜਤ ਗੁਪਤਾ, ਅੰਕਿਤ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
A Robber On A Scooter Stole A Mobile From A Passerby The Accused Was Identified A Case Was Registered
