February 5, 2025

Punjab Speaks Team / Panjab
ਇਕ ਕਰੋੜ 91 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਕਾਦੀਆਂ ਦੇ ਤਿੰਨ ਵਿਅਕਤੀਆਂ ’ਚੋਂ ਇਕ ਵਿਅਕਤੀ ਨੂੰ ਕਾਦੀਆਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਕਾਦੀਆਂ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਪਿਛਲੇ ਸਾਲ ਦੀ 20 ਜਨਵਰੀ 2024 ਨੂੰ ਮੁਕਦਮਾ ਨੰਬਰ-6 , ਜੁਰਮ 420, 120 ਬੀ ਆਈਪੀਸੀ ਦੇ ਤਹਿਤ ਸੁਖਵਿੰਦਰ ਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕੱਲੂ ਸੋਹਲ ਦੇ ਬਿਆਨਾ ਦੇ ਆਧਾਰ ’ਤੇ ਕਰਨ ਲੂਥਰਾ, ਰਾਗਵ ਲੁਥਰਾ ਪੁੱਤਰਾਣ ਰਕੇਸ਼ ਲੁਥਰਾ ਅਤੇ ਕੇਵਲ ਕ੍ਰਿਸ਼ਨ ਲੂਥਰਾ ਪੁੱਤਰ ਸਾਈਂ ਦਾਸ ਵਾਸੀ ਮਹੱਲਾ ਪ੍ਰੇਮ ਨਗਰ ਕਾਦੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਰਾਗਵ ਲੂਥਰਾ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਕ ਕਰੋੜ 91 ਲੱਖ 35 ਹਜ਼ਾਰ ਰੁਪਏ ਅਤੇ 42 ਤੋਲੇ ਸੋਨਾ ਹੜੱਪਣ ਦਾ ਦੋਸ਼ ਲੱਗਾ ਸੀ।ਐੱਸਐੱਚਓ ਕਾਦੀਆਂ ਨੇ ਦੱਸਿਆ ਕਿ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਵੱਲੋਂ ਵੱਖ-ਵੱਖ ਲੋਕਾਂ ਦੇ ਕੋਲੋਂ ਸੋਨਾ ਬਣਾਉਣ ਦੇ ਨਾਮ ’ਤੇ ਕਰੋੜਾਂ ਰੁਪਿਆ ਦੀ ਠੱਗੀ ਮਾਰੀ ਸੀ
One Of The Three Persons Of Kadian Arrested On The Charge Of Fraud Of One Crore 91 Lakh 35 Thousand Rupees Further Action Started
