February 4, 2025

Punjab Speaks Team / Panjab
ਮੈਰਿਜ ਪੈਲੇਸਾਂ ਵਿਚ ਸ਼ਰਾਬ ਦੇ ਵੱਧ ਲੱਗ ਰਹੇ ਰੇਟ ਦਾ ਮਾਮਲਾ ਵਿਧਾਇਕ ਰਣਬੀਰ ਸਿੰਘ ਭੁੱਲਰ ਕੋਲ ਪਹੁੰਚਿਆ ਤਾਂ ਇਸ ਦਾ ਨੋਟਿਸ ਲੈਂਦਿਆਂ ਉਨ੍ਹਾਂ ਜਿੱਥੇ ਮਹਿਕਮਾ ਆਬਕਾਰੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉਥੇ ਉਨ੍ਹਾਂ ਇਹ ਮਾਮਲਾ ਡੀਸੀ ਦੀਪਸ਼ਿਖਾ ਸ਼ਰਮਾ ਦੇ ਧਿਆਨ ਵਿਚ ਲਿਆਉਂਦਿਆਂ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਡੀਸੀ ਦੀਪਸ਼ਿਖਾ ਸ਼ਰਮਾ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਹੈ।ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਖਿਆ ਕਿ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਕੁਝ ਦਿਨਾਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਧੀ-ਪੁੱਤਰ ਦੇ ਵਿਆਹ ਲਈ ਜਦੋਂ ਸ਼ਰਾਬ ਲੈਣ ਜਾਂਦੇ ਹਾਂ ਤਾਂ ਘਰ ਵਾਸਤੇ ਠੇਕੇਦਾਰਾਂ ਦੇ ਰੇਟ ਹੋਰ ਹੁੰਦੇ ਹਨ।
ਜਦਕਿ ਪੈਲੇਸ ’ਚ ਪਿਆਈ ਜਾਣ ਵਾਲੀ ਸ਼ਰਾਬ ਲਈ ਠੇਕੇਦਾਰਾਂ ਵੱਲੋਂ ਦੁੱਗਣੇ ਰੇਟ ਲਗਾਏ ਜਾ ਰਹੇ ਹਨ। ਇਸ ਸਬੰਧੀ ਜਦੋਂ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਲਿਸਟ ਮੰਗਵਾਈ ਤਾਂ ‘ਜੁਆਇੰਟ ਕਮਿਸ਼ਨਰ ਐਕਸਾਈਜ਼ ਪੰਜਾਬ’ ਵੱਲੋਂ ਸਾਰੇ ਜ਼ਨਲ ਡਿਪਟੀ ਕਮਿਸ਼ਨਰ ਐਕਸਾਈਜ਼ ਅਤੇ ਰੇਂਜ ਦੇ ਇੰਚਾਰਜ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਨੂੰ 18 ਅਕਤੂਬਰ 2024 ਨੂੰ ਭੇਜੇ ਪੱਤਰ ਵਿਚ ਸਾਲ 2024-25 ਲਈ ਪੈਲੇਸਾਂ ਵਿਚ ਪਿਆਈ ਜਾਣ ਵਾਲੀ ਸ਼ਰਾਬ ਦੀ ਰੇਟ ਲਿਸਟ ਜਾਰੀ ਕੀਤੀ ਸੀ।
A Belt Worth 13 500 Is Available For 22 Thousand Aap Mla Bhullar Said Contractors Are Robbing People In Marriage Palaces
