February 6, 2025

Punjab Speaks Team / Panjab
ਦੁਸਾਂਝ ਕਲਾਂ ਦੇ ਨਜ਼ਦੀਕੀ ਪਿੰਡ ਕੋਟਲੀ ਖੱਖਿਆ ਵਿਖੇ ਸਤਨਾਮ ਲਾਲ ਜੋ ਕਿ ਆਪਣੀ ਪੋਤੀ ਹਰਲੀਨ ਕੌਰ ਪੁੱਤਰੀ ਦਵਿੰਦਰ ਕੁਮਾਰ ਮਾਤਾ ਜਸਵਿੰਦਰ ਰਾਣੀ ਉਮਰ ਕਰੀਬ 7 ਸਾਲ ਆਮ ਡੋਰ ਦੀ ਲਪੇਟ ’ਚ ਆਉਣ ਨਾਲ ਬੱਚੀ ਦੀ ਮੌਤ ਹੋ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਲਾਲ ਨੇ ਦੱਸਿਆ ਕਿ ਆਪਣੀਆਂ ਪੋਤੀਆਂ ਨੂੰ ਮੋਟਰਸਾਈਕਲ ਤੇ ਪਿੰਡ ਕੋਟਲੀ ਖੱਖਿਆ ਤੋਂ ਅੱਡਾ ਦੁਸਾਂਝ ਕਲਾਂ ਆਪਣੀ ਦੁਕਾਨ ’ਤੇ ਜਾ ਰਿਹਾ ਸੀ ਜਦੋਂ ਅਸੀਂ ਕੋਟਲੀ ਖੱਖਿਆ ਤੋਂ ਅੱਧਾ ਕਿਲੋ ਮੀਟਰ ਦੂਰੀ ’ਤੇ ਪਹੁੰਚੇ ਤਾਂ ਮੋਟਰਸਾਈਕਲ ਦੇ ਅੱਗੇ ਬੈਠੀ ਪੋਤੀ ਹਰਲੀਨ ਕੌਰ ਆਮ ਡੋਰ ਦੀ ਲਪੇਟ ’ਚ ਆਉਂਣ ਨਾਲ ਗੱਲੇ 'ਤੇ ਡੂੰਘਾ ਕੱਟ ਲੱਗਣ ਕਾਰਨ ਗਭੀਰ ਜ਼ਖ਼ਮੀ ਹਾਲਤ ’ਚ ਦੁਸਾਂਝ ਕਲਾਂ ਦੇ ਨਿੱਜੀ ਮੇਹਰ ਹਸਪਤਾਲ ’ਚ ਲੈ ਕੇ ਆਇਆ ਤਾਂ ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਮੈਂ ਆਪਣੀ ਪੋਤੀ ਨੂੰ ਲੈ ਕੇ ਵਿਰਕ ਹਸਪਤਾਲ ਫਗਵਾੜੇ ਵਿਖੇ ਪਹੁੰਚਿਆ। ਡਾਕਟਰ ਸਾਹਿਬ ਨੇ ਚੈੱਕਅਪ ਕੀਤਾ ਬੱਚੀ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ।
A Seven Year Old Girl Died Due To Falling Under The Door
