January 31, 2025

Punjab Speaks Team / Panjab
ਪੁਲਿਸ ਨੇ ਗਣਤੰਤਰ ਦਿਵਸ ’ਤੇ ਅੰਮ੍ਰਿਤਸਰ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕਰਨ ਦੇ ਮੁਲਜ਼ਮ ਆਕਾਸ਼ਦੀਪ ਸਿੰਘ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਤੇ ਨਾ ਹੀ ਪਛਾਣ ਦੱਸੀ ਹੈ। ਉੱਥੇ ਹੀ ਪੁਲਿਸ ਮੁਲਜ਼ਮ ’ਤੇ ਦਰਜ ਮਾਮਲੇ ’ਚ ਦੇਸ਼ ਧ੍ਰੋਹ ਦੀ ਧਾਰਾ ਜੋੜਨ ਦੀ ਵੀ ਤਿਆਰੀ ਕਰ ਰਹੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਘਟਨਾ ਸਤਾਨ ਦੇ ਆਲੇ ਦੁਆਲੇ ਦੇ ਲੋਕਾਂ ਦੇ ਵੀ ਬਿਆਨ ਦਰਜ ਕੀਤੇ ਹਨ।ਓਧਰ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ ਰਹਿਣ ਵਾਲੇ ਮੁਲਜ਼ਮ ਆਕਾਸ਼ਦੀਪ ਸਿੰਘ ਨੂੰ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਲੈ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜਿਸ ਬੈਗ ’ਚ ਹਥੌੜਾ, ਪੈਟਰੋਲ ਦੀ ਬੋਤਲ ਤੇ ਹੋਰ ਸਾਮਾਨ ਲੈ ਕੇ ਪੁੱਜਾ ਸੀ, ਉਸ ’ਚੋਂ ਪੁਲਿਸ ਨੂੰ ਕਈ ਦਸਤਾਵੇਜ਼ ਬਰਾਮਦ ਹੋਏ ਹਨ। ਬੈਗ ’ਚ ਉਸਦਾ ਪਾਸਪੋਰਟ ਵੀ ਸੀ। ਹੁਣ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਵਾਰਦਾ ਨੂੰ ਅੰਜਾਮ ਦੇਣ ਲਈ ਉਸ ਨੂੰ ਦੁਬਾਈ ਤੋਂ ਹੀ ਹੁਕਮ ਮਿਲੇ ਸਨ, ਪਰ ਇਸ ’ਤੇ ਕੋਈ ਵੀ ਪੁਲਿਸ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ। ਪੁਲਿਸ ਆਕਾਸ਼ਦੀਪ ਦੇ ਮੋਬਾਈਲ ਦੀ ਕਾਲ ਡਿਟੇਲ ਖੰਘਾਲ ਰਹੀ ਹੈ। ਮੋਬਾਈਲ ’ਚ ਦੁਬਈ ਦੇ ਕਈ ਨੰਬਰ ਵੀ ਮਿਲੇ ਹਨ।
Dr Accused S Accomplice Arrested For Disrespecting Ambedkar S Statue Preparing To Impose Sedition Clause On The Accused Akashdeep
