ਤੇਜ਼ ਰਫ਼ਤਾਰ ਵਾਹਨ ਦੀ ਫੇਟ ਲੱਗਣ ਕਾਰਨ ਅਧਿਆਪਕ ਦੀ ਮੌਤ, ਹਾਦਸੇ ਵਾਲੀ ਥਾਂ 'ਤੇ ਕਾਰਾਂ ਤੇ ਮੋਟਰਸਾਇਕਲ ਟਕਰਾਉਣ ਕਾਰਨ 6 ਜ਼ਖ਼ਮੀ
January 31, 2025

Punjab Speaks Team / Panjab
ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਤੇ 6 ਵਿਅਕਤੀਆ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪ੍ਰਾਪਤ ਜਾਣਕਾਰੀ ਮੁਤਾਬਕ ਕਮਲਜੀਤ ਸਿੰਘ ਉਮਰ (55) ਪੁੱਤਰ ਗੁਰਦੇਵ ਸਿੰਘ ਵਾਸੀ ਡਡਿਆਣਾ ਕਲਾਂ ਜੋ ਕਿ ਸਵੇਰੇ ਕਰੀਬ 8:30 ਵਜੇ ਦੇ ਕਰੀਬ ਆਪਣੇ ਬੁੱਲਟ ਮੋਟਰਸਾਈਕਲ ਨੰਬਰ ਪੀ ਬੀ 07 ਬੀ ਐਚ 8635 ਤੇ ਸਵਾਰ ਹੋ ਕੇ ਸਰਕਾਰੀ ਸਕੂਲ ਪੰਡੋਰੀ ਸੁਮਲਾਂ ਵਿਖੇ ਡਿਊਟੀ ਤੇ ਜਾ ਰਿਹਾ ਸੀ ਜਦੋਂ ਉਹ ਕਸਬਾ ਹਰਿਆਣਾ ਤੋਂ ਥੋੜ੍ਹਾ ਅੱਗੇ ਬਾਬਾ ਮੰਝ ਕਾਨਵੈਂਟ ਸਕੂਲ ਨੇੜੇ ਪੁੱਜਾ ਤਾਂ ਉਸਨੂੰ ਇੱਕ ਅਣਪਛਾਤੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਹ ਸੜਕ ਤੇ ਜਾ ਡਿੱਗਾ ਅਤੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ । ਜਿਸ ਨੂੰ ਮੌਕੇ ਤੇ ਸਰਕਾਰੀ ਹਸਪਤਾਲ ਭੂੰਗਾ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।
A Teacher Died Due To Being Hit By A High Speed Vehicle 6 Injured Due To A Collision Between Cars And Motorcycles At The Site Of The Accident
Recommended News

Trending
Punjab Speaks/Punjab
Just Now