ਪੰਜਾਬ ਦੇ ਫਿਰੋਜ਼ਪੁਰ ਚ 'ਚ ਤੜਕੇ-ਤੜਕੇ ਵਾਪਰਿਆ ਭਿਆਨਕ ਸੜਕ ਹਾਦਸਾ, 10 ਲੋਕਾਂ ਦੀ ਮੌਤ, 5 ਜ਼ਖ਼ਮੀ
January 31, 2025

Punjab Speaks Team / Panjab
ਫਿਰੋਜ਼ਪੁਰ ਵਿੱਚ ਇੱਕ ਬੋਲੈਰੋ ਪਿਕਅੱਪ ਅਤੇ ਇੱਕ ਕੈਂਟਰ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ, 5 ਲੋਕ ਗੰਭੀਰ ਜ਼ਖਮੀ ਹਨ। ਇਹ ਹਾਦਸਾ ਅੱਜ ਸਵੇਰੇ ਫਿਰੋਜ਼ਪੁਰ ਦੇ ਮੋਹਨ ਦੇ ਉਤਾੜ ਦੇ ਕੋਲ ਵਾਪਰਿਆ ਹੈ। ਘਟਨਾ ਦੇ ਸਮੇਂ ਪਿਕਅੱਪ ਵਿੱਚ 15 ਤੋਂ ਵੱਧ ਲੋਕ ਸਵਾਰ ਸਨ।
ਉੱਥੇ ਹੀ ਘਟਨਾ ਵਿੱਚ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਫਿਰੋਜ਼ਪੁਰ-ਫਾਜ਼ਿਲਕਾ ਸੜਕ 'ਤੇ ਵਾਪਰਿਆ। ਫਿਲਹਾਲ ਫਿਰੋਜ਼ਪੁਰ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
A Terrible Road Accident Occurred In The Early Hours Of The Morning In Ferozepur Of Punjab 10 People Died 5 Were Injured
Recommended News

Trending
Punjab Speaks/Punjab
Just Now