January 23, 2025

Punjab Speaks Team / Panjab
ਵਿਆਹ ਤੋਂ ਇੱਕ ਸਾਲ ਬਾਅਦ ਹੀ ਫਰੀਦਕੋਟ ਦੇ 25 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਪੱਤਰ ਬਲਦੇਵ ਸਿੰਘ ਦੀ ਹਾਂਗਕਾਂਗ 'ਚ ਭੇਤਭਰੇ ਹਾਲਾਤ 'ਚ ਮੌਤ ਹੋ ਗਈ।ਕਰੀਬ ਇੱਕ ਹਫਤਾ ਪਹਿਲਾਂ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਲੜਕੇ ਹਰਪ੍ਰੀਤ ਸਿੰਘ ਵੱਲੋਂ ਫਾਹਾ ਲੈਕੇ ਆਤਮਹੱਤਿਆ ਕਰ ਲਈ ਗਈ ਪਰ ਪਰਿਵਾਰਕ ਮੈਂਬਰਾਂ ਨੇ ਸ਼ੱਕ ਪ੍ਰਗਟਾਇਆ ਕਿ ਉਸਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ, ਉਸ ਵੱਲੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਆਤਮਹੱਤਿਆ ਕੀਤੀ ਹੈ। ਮਿ੍ਤਕ ਦੇ ਪਰਿਵਾਰ ਵੱਲੋਂ ਇਸ ਘਟਨਾ ਦੀ ਸਹੀ ਢੰਗ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।ਉਧਰ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ ਤੇ ਉਸਦਾ ਰੋ ਰੋ ਕੇ ਬੁਰਾ ਹਾਲ ਹੈ।ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਭੈਣ ਸੁਖਦੀਪ ਕੌਰ ਨੇ ਦੱਸਿਆ ਕੇ ਪਿਛਲੇ ਸਾਲ ਦਸੰਬਰ ਮਹੀਨੇ ਹਰਪ੍ਰੀਤ ਦਾ ਵਿਆਹ ਮਹਿੰਦਰ ਕੌਰ ਮਾਹੀ ਨਾਮ ਦੀ ਲੜਕੀ ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ਦੀ ਰਹਿਣ ਵਾਲੀ ਹੈ, ਨਾਲ ਹੋਇਆ ਸੀ ਜੋ ਖੁਦ ਅਤੇ ਉਸਦਾ ਪੁਰਾ ਪਰਿਵਾਰ ਹਾਂਗਕਾਂਗ ਦੇ ਪੱਕੇ ਵਸਨੀਕ ਹਨ। ਵਿਆਹ ਦੇ ਕਰੀਬ ਛੇ ਮਹੀਨੇ ਬਾਅਦ ਉਨ੍ਹਾਂ ਦੇ ਵੀਰ ਦਾ ਵੀਜ਼ਾ ਆਉਣ ਤੋਂ ਬਾਅਦ ਖੁਦ ਲੜਕੀ ਉਸਨੂੰ ਇੰਡੀਆ ਤੋਂ ਆਪਣੇ ਨਾਲ ਲੈਕੇ ਗਈ ਸੀ।
Faridkot Youth Died Under Mysterious Circumstances In Hong Kong
