January 23, 2025

Punjab Speaks Team / Panjab
ਹੋਜ਼ਰੀ ਫੈਕਟਰੀ ’ਚ ਕੰਮ ਕਰਦੇ ਪਰਿਵਾਰ ’ਤੇ ਕੱਪੜੇ ਚੋਰੀ ਕਰਨ ਦਾ ਦੋਸ਼ ਲਾ ਕੇ ਉਨ੍ਹਾਂ ਦੇ ਮੂੰਹ ਕਾਲੇ ਕਰ ਕੇ ਇਲਾਕੇ ’ਚ ਘੁਮਾਉਣ ਦੇ ਮਾਮਲੇ ’ਚ ਪੁਲਿਸ ਨੇ ਐਕਸ਼ਨ ਲੈ ਲਿਆ ਹੈ। ਇਸ ਮਾਮਲੇ ’ਚ ਫੈਕਟਰੀ ਮਾਲਕ ਤੇ ਉਸ ਦੇ ਦੋ ਵਰਕਰਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਹੀ ਨਹੀਂ, ਇਸ ਸ਼ਰਮਨਾਕ ਘਟਨਾ ਦਾ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦੇ ਹੋਏ ਪੁਲਿਸ ਨੂੰ ਇਸ ਮਾਮਲੇ ਦੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਹ ਘਟਨਾ ਬਸਤੀ ਜੋਧੇਵਾਲ ਸਥਿਤ ਏਕਜੋਤ ਨਗਰ ਇਲਾਕੇ ’ਚ ਹੋਈ ਸੀ। ਹੋਜ਼ਰੀ ਫੈਕਟਰੀ ’ਚ ਪਰਿਵਾਰ ਦੇ ਪੰਜ ਮੈਂਬਰ ਕੰਮ ਕਰਦੇ ਹਨ। ਫੈਕਟਰੀ ਮਾਲਕ ਨੇ ਸੀਸੀਟੀਵੀ ’ਚ ਕੱਪੜੇ ਚੋਰੀ ਕਰਨ ਦੀ ਗੱਲ ਸਾਹਮਣੇ ਆਉਣ ’ਤੇ ਮਾਂ, ਪੁੱਤਰ ਤੇ ਤਿੰਨ ਧੀਆਂ ਦਾ ਮੂੰਹ ਕਾਲਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਗਲੀਆਂ ’ਚ ਘੁਮਾਇਆ ਸੀ। ਇਸ ਦੌਰਾਨ ਲੋਕ ਤਮਾਸ਼ਾ ਦੇਖਦੇ ਰਹੇ ਤੇ ਕਈ ਸ਼ਰਾਰਤੀ ਨੌਜਵਾਨ ਉਨ੍ਹਾਂ ’ਤੇ ਭੱਦੇ ਕੁਮੈਂਟ ਵੀ ਕਰਦੇ ਦਿਸੇ।
ਮੀਡੀਆ ਨਾਲ ਫ਼ੋਨ ’ਤੇ ਗੱਲਬਾਤ ਕਰਦੇ ਹੋਏ ਮਾਲਿਕ ਪਲਵਿੰਦਰ ਸਿੰਘ ਨੇ ਕਿਹਾ ਕਿ ਔਰਤ ਤੇ ਨੌਜਵਾਨ ਤਿੰਨ-ਚਾਰ ਮਹੀਨੇ ਪਹਿਲਾਂ ਉਸ ਦੀ ਫੈਕਟਰੀ ’ਚ ਕੰਮ ਕਰਨ ਆਏ ਸਨ। ਦੋ ਮਹੀਨੇ ਪਹਿਲਾਂ ਉਸ ਦੀਆਂ ਤਿੰਨ ਧੀਆਂ ਵੀ ਆ ਗਈਆਂ। ਤਿੰਨ-ਚਾਰ ਮਹੀਨੇ ਤੋਂ ਫੈਕਟਰੀ ’ਚ ਚੋਰੀ ਹੋ ਰਹੀ ਸੀ, ਇਸ ਲਈ ਉਸ ਨੇ ਸੀਸੀਟੀਵੀ ਕੈਮਰਿਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ। ਹੋਰ ਮੁਲਾਜ਼ਮਾਂ ਤੇ ਆਲੇ-ਦੁਆਲੇ ਦੇ ਲੋਕਾਂ ਦੀ ਸਲਾਹ ਲੈ ਕੇ ਹੀ ਚੋਰੀ ਕਰਨ ਵਾਲਿਆਂ ਤੋਂ ਖ਼ੁਦ ਉਨ੍ਹਾਂ ਦੇ ਮੂੰਹ ਕਾਲੇ ਕਰਨ ਲਈ ਕਿਹਾ ਗਿਆ ਸੀ।
The Case Against The Factory Owner And Two Workers Who Defamed The Family In Ludhiana The Women S Commission Has Given Instructions To Submit A Report
