ਹਾਈ ਅਲਰਟ 'ਤੇ ਬਟਾਲਾ, ਆਸ-ਪਾਸ ਪਿੰਡਾਂ 'ਚ ਮਿਲੇ ਮਿਜ਼ਾਇਲ ਦੇ ਟੁਕੜੇ; ਪ੍ਰਸ਼ਾਸਨ ਨੇ ਕੀਤਾ ਅਲਰਟ    ਜਲੰਧਰ ਦੇ ਪਿੰਡ ਨਾਹਲਾ ਦੇ ਖੇਤਾਂ ਚ ਪਾਕਿਸਤਾਨ ਡਰੋਨ ਨੇ ਕੀਤਾ ਹਮਲਾ    ਫਾਜ਼ਿਲਕਾ ਪ੍ਰਸ਼ਾਸਨ ਵਲੋਂ ਅਲਰਟ ਜਾਰੀ, ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਸੜਕਾਂ 'ਤੇ ਨਾ ਨਿਕਲਣ ਸਬੰਧੀ ਅਡਵਾਈਜ਼ਰੀ ਕੀਤੀ ਜਾਰੀ    ਅੰਮ੍ਰਿਤਸਰ ਦੇ ਵਡਾਲਾ ਭਿੱਟੇਵੱਢ ਪਿੰਡ ਵਿੱਚ ਹੋਇਆ ਡਰੋਨ ਅਟੈਕ    ਭਾਰਤ ਪਾਕਿਸਤਾਨ ਵਿੱਚ ਵਧ ਰਹੇ ਤਨਾਵ ਦੇ ਚਲਦੇ Sgpc ਨੇ ਸਰਹੱਦੀ ਇਲਾਕਿਆਂ ਤੋਂ ਸੁਰੱਖਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਂਦੇ ਵਾਪਸ    ਜਲੰਧਰ ਦੇ ਪਿੰਡ ਮੰਡ ਤੇ ਸਮਸਤਪੁਰ 'ਚੋਂ ਮਿਲੇ ਮਿਜ਼ਾਈਲਾਂ ਦੇ ਟੁਕੜੇ, ਲੋਕਾਂ ਦਾ ਦਹਿਸ਼ਤ ਦਾ ਮਾਹੌਲ    ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਫੇਕ ਵੀਡੀਓ ਫੈਲਾਉਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ    ਲੁਧਿਆਣਾ ਸ਼ਹਿਰ ਵਿੱਚ ਨਹੀਂ ਹੋਏਗਾ Blackout, ਇਹਨਾਂ ਖੇਤਰਾਂ ਚ ਹੋਏਗਾ ਲਾਗੂ , ਪੜ੍ਹੋ ਜਾਣਕਾਰੀ    ਗੁਆਂਢ ਚ ਰਹਿੰਦੇ ਸ਼ਕਸ ਨੇ ਨਾਬਾਲਗ ਨਾਲ 11 ਵਾਰ ਕੀਤਾ ਜਬਰ ਜਨਾਹ; ਗਰਭਵਤੀ ਹੋਈ ਤਾਂ ਪਰਿਵਾਰ ਦੇ ਉੱਡ ਗਏ ਹੋਸ਼    ਅਟਾਰੀ ਬਾਰਡਰ ਦੇ ਉੱਪਰ ਸਰਕਾਰ ਦੇ ਅਗਲੇ ਹੁਕਮਾਂ ਤੱਕ ਟਰੀਟ ਸੈਰਾਮਨੀ ਕੀਤੀ ਗਈ ਬੰਦ   
ਪਟਵਾਰੀ ਦੇ ਸਹਾਇਕ ਦੀ ਖ਼ੂਨ ਨਾਲ ਭਿੱਜੀ ਲਾਸ਼ ਬਰਾਮਦ; ਪਰਿਵਾਰ ਨੇ ਕਿਹਾ- ਕਤਲ ਹੋਇਆ
April 19, 2025
Blood-Soaked-Body-Of-Patwari-S-A

Punjab Speaks Team / Panjab

ਸ਼ਹਿਰ ਦੀ ਕੇਵੀਐਮ ਕਾਲੋਨੀ 'ਚ ਇਕ ਨੌਜਵਾਨ ਦੀ ਖ਼ੂਨ ਨਾਲ ਭਿੱਜੀ ਲਾਸ਼ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਦਿਆਲ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਪਿੰਡ ਅਲੀਕੇ ਵਜੋਂ ਹੋਈ ਹੈ ਜੋ ਕਰਿਆਨਾ ਦੁਕਾਨਦਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਬੀਤੇ ਅੱਠ ਦਸ ਸਾਲ ਤੋਂ ਉਹ ਮਾਲ ਪਟਵਾਰੀ ਨਾਲ ਬਤੌਰ ਸਹਾਇਕ ਵੀ ਕੰਮ ਕਰਦਾ ਆ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਸਥਾਨਕ ਕੇਵੀਐਮ ਕਾਲੋਨੀ ਪਹੁੰਚ ਗਿਆ ਤੇ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਜੀਤੂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਦਿਆਲ ਸਿੰਘ ਘਰ ਨਹੀਂ ਆਇਆ ਤਾਂ ਉਸਦੀ ਭਾਲ ਕੀਤੀ ਗਈ। ਇਸ 'ਤੇ ਸਵੇਰੇ ਪਤਾ ਲੱਗਿਆ ਕਿ ਸ਼ਹਿਰ ਦੀ ਕੇਵੀਐਮ ਕਾਲੋਨੀ 'ਚ ਖ਼ੂਨ ਨਾਲ ਭਿੱਜੀ ਲਾਸ਼ ਪਈ ਹੋਈ ਹੈ। ਜਦੋਂ ਉਹ ਉਥੇ ਮੌਕੇ 'ਤੇ ਪਹੁੰਚੇ ਤਾਂ ਉਹ ਲਾਸ਼ ਉਨ੍ਹਾਂ ਦੇ ਆਪਣੇ ਦਿਆਲ ਸਿੰਘ ਦੀ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਇਹ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਹੋਇਆ ਕਤਲ ਲੱਗ ਰਿਹਾ ਹੈ।

Blood Soaked Body Of Patwari S Assistant Found Family Says Murder


Recommended News
Punjab Speaks ad image
Trending
Just Now