ਰਿਸ਼ਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਛੱਡ ਕੇ ਵਾਪਸ ਪਰਤ ਰਹੇ ਕਾਰ ਤੇ ਬੱਸ ਦੀ ਟੱਕਰ, ਔਰਤ ਗੰਭੀਰ ਜ਼ਖ਼ਮੀ
January 23, 2025

Punjab Speaks Team / Panjab
ਅੰਮ੍ਰਿਤਸਰ ਏਅਰਪੋਰਟ 'ਤੇ ਰਿਸ਼ਤੇਦਾਰ ਨੂੰ ਛੱਡ ਕੇ ਵਾਪਸ ਲੁਧਿਆਣੇ ਜਾ ਰਹੇ ਕਾਰ ਤੇ ਬੱਸ 'ਚ ਟੱਕਰ ਵੱਜਣ ਕਾਰਨ ਕਾਰ ਵਿਚ ਸਵਾਰ ਔਰਤ ਗੰਭੀਰ ਜ਼ਖ਼ਮੀ ਹੋ ਗਈ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਔਰਤ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਕਰੇਨ ਮੰਗਵਾ ਕੇ ਬੱਸ ਤੇ ਕਾਰ ਨੂੰ ਇੱਕ ਪਾਸੇ ਕਰਾ ਕੇ ਹਾਈਵੇ ਚਾਲੂ ਕਰਵਾਇਆ ਗਿਆ ਕਾਰ ਸਵਾਰ ਲੋਕ ਆਪਣੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਛੱਡ ਕੇ ਵਾਪਸ ਲੁਧਿਆਣੇ ਵੱਲ ਜਾ ਰਹੇ ਸਨ।
A Woman Was Seriously Injured In A Collision Between A Car And A Bus Returning After Leaving A Relative At Amritsar Airport
Recommended News

Trending
Punjab Speaks/Punjab
Just Now