ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ    ਜਲੰਧਰ: ਪਿੰਡ ਸਮਰਾਈ ’ਚ ਤੇਜ਼ ਰਫ਼ਤਾਰ ਬਾਈਕ ਨੇ ਨੌਜਵਾਨ ਨੂੰ ਮਾਰੀ ਟੱਕਰ, ਚਾਲਕ ਗ੍ਰਿਫ਼ਤਾਰ    ਇਹ ਪੰਜਾਬ ਹੈ, ਪੰਜਾਬੀ ’ਚ ਦਿੱਤੇ ਜਾਣੇ ਚਾਹੀਦੇ ਨੇ ਸੱਦਾ ਪੱਤਰ : ਗੜਗੱਜ    "ਅੰਮ੍ਰਿਤਸਰ ਹਵਾਈ ਅੱਡੇ ’ਤੇ 47.70 ਕਿਲੋ ਗਾਂਜਾ ਬਰਾਮਦ, ਨਵੇਂ ਤਸਕਰੀ ਤਰੀਕੇ ਦਾ ਖੁਲਾਸਾ"    "ਮਹਿਲਾ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਕੀਤਾ ਸਮਨ, ਕੰਮ ਦੇ ਸਥਾਨ ’ਤੇ ਪਰੇਸ਼ਾਨੀ ਦੀ ਸ਼ਿਕਾਇਤ"    ਨੈਸ਼ਨਲ ਹਾਈਵੇਅ ਪੁਲ ਤੋਂ ਪਲਟਿਆ ਟਰਾਲਾ, ਲੱਗੀ ਅੱਗ, ਡਰਾਈਵਰ ਤੇ ਕੰਡਕਟਰ ਬਚ ਗਏ    ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 57 ਕਰੋੜ ਰੁਪਏ ਤੋਂ ਵੱਧ ਦੀ ਜ਼ਬਤੀ : ਸਿਬਿਨ ਸੀ    ਲਾਇਬ੍ਰੇਰੀ ਤੋਂ ਵਾਪਸ ਆ ਰਹੀ ਵਿਦਿਆਰਥਣ ’ਤੇ 2 ਗੋਲੀਆਂ, ਪਿੱਛਾ ਕਰਨ ਵਾਲਾ ਸ਼ੂਟਰ ਫਰਾਰ; ਸੀਸੀਟੀਵੀ ਵੀਡੀਓ ਸਾਹਮਣੇ   
ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਚ ਆਉਣ ਲੱਗਾ ਸੁਧਾਰ, ਹੋਲੀ-ਹੋਲੀ ਲੱਗੇ ਗੱਲ ਕਰਨ
January 21, 2025
The-Health-Of-Farmer-Leader-Jagj

Punjab Speaks Team / Panjab

ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਨੂੰ 57ਵੇਂ ਦਿਨ ਵੀ ਜਾਰੀ ਰਿਹਾ। ਟ੍ਰੀਟਮੈਂਟ ਲੈਣ ਕਾਰਨ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਹੋਲੀ-ਹੋਲੀ ਗੱਲ ਵੀ ਕਰਨ ਲੱਗ ਪਏ ਹਨ। ਡੱਲੇਵਾਲ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਅੱਧੀ ਰਾਤ ਤੋਂ ਪਟਿਆਲਾ ਦੇ ਅੱਠ ਮਾਹਿਰ ਡਾਕਟਰਾਂ ਦੇ ਪੈਨਲ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਅੱਜ ਉਹ ਖੁਦ ਡੱਲੇਵਾਲ ਨੂੰ ਮਿਲੇ ਅਤੇ ਦੋ ਦਿਨ ਦੇ ਇਲਾਜ ਤੋਂ ਬਾਅਦ ਡੱਲੇਵਾਲ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ। ਸ਼ੁੱਕਰਵਾਰ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਡੱਲੇਵਾਲ ਲਗਾਤਾਰ 72 ਘੰਟੇ ਪਾਣੀ ਵੀ ਹਜ਼ਮ ਨਹੀਂ ਕਰ ਪਾ ਰਿਹਾ ਸਨ ਅਤੇ ਉਨ੍ਹਾਂ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ ਪਰ ਇਲਾਜ ਸ਼ੁਰੂ ਹੋਣ ਤੋਂ ਬਾਅਦ ਉਲਟੀਆਂ ਆਉਣੀਆਂ ਬੰਦ ਹੋ ਗਈਆਂ ਹਨ। ਬੀਪੀ ਵੀ ਠੀਕ ਹੈ ਅਤੇ ਉਹ ਹੋਲੀ-ਹੋਲੀ ਗੱਲ ਵੀ ਕਰਨ ਲੱਗ ਪਏ ਹਨ। ਚਾਰ-ਚਾਰ ਡਾਕਟਰ ਤਿੰਨ ਸ਼ਿਫਟਾਂ ਵਿੱਚ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ। ਡਾਕਟਰ 25 ਨਵੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਪਹਿਲਾਂ ਵਾਲੀ ਸਥਿਤੀ ’ਚ ਲਿਆਉਣ ਲਈ ਯਤਨਸ਼ੀਲ ਹਨ। ਇਸ ਦੇ ਲਈ ਡਾਕਟਰ ਲਗਾਤਾਰ ਉਨ੍ਹਾਂ ਦੇ ਇਲਾਜ 'ਚ ਲੱਗੇ ਹੋਏ ਹਨ।

The Health Of Farmer Leader Jagjit Singh Dallewal Who Was On A Fast To Death Started To Improve He Started Talking


Recommended News
Punjab Speaks ad image
Trending
Just Now