ਪੰਜਾਬ ‘ਚ ਇਸ ਦਿਨ ਪਵੇਗਾ ਮੀਂਹ! ਮੌਸਮ ਵਿਭਾਗ ਨੇ ਕਰਤੀ ਭਵਿੱਖਬਾਣੀ
January 18, 2025
Punjab Speaks Team / Panjab
ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ‘ਚ ਧੁੰਦ ਨੂੰ ਲੈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਇਨ੍ਹਾਂ ਜ਼ਿਲ੍ਹਿਆਂ ‘ਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮਲੇਰਕੋਟਲਾ ਸ਼ਾਮਿਲ ਹਨ।ਬਾਕੀ ਸਾਰੇ ਜ਼ਿਲ੍ਹਿਆਂ ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਇਸੇ ਤਰ੍ਹਾਂ 11 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।ਇਨ੍ਹਾਂ ‘ਚੋਂ ਮਾਨਸਾ ਤੇ ਬਰਨਾਲਾ ‘ਚ ਆਰੇਂਜ ਅਲਰਟ ਤੇ ਰੂਪਨਗਰ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਨਵਾਂਸ਼ਹਿਰ,ਹੁਸ਼ਿਆਰਪੁਰ ‘ਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
It Will Rain In Punjab On This Day The Weather Department Has Made A Forecast
Recommended News
Trending
Punjab Speaks/Punjab
Just Now