January 16, 2025

Punjab Speaks Team / Panjab
ਚਰਚਾ ਦਾ ਵਿਸ਼ਾ ਬਣੀ ਕੰਗਨਾ ਦੀ ਫਿਲਮ ਐਮਰਜੰਸੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ, ਉਥੇ ਹੀ ਪੰਜਾਬ ਵਿਚ ਲਗਾਤਾਰ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਐੱਸਜੀਪਿਸੀ ਵੱਲੋ ਵਿਰੋਧ ਕੀਤਾ ਜਾਵੇਗਾ, ਐਮਰਜੈਂਸੀ ਫਿਲਮ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਸਿੱਖ ਕਤਲੇਆਮ ਤੇ ਨਸਲਕੁਸ਼ੀ ਨੂੰ ਦਬਾ ਕੇ ਸਿੱਖ ਵਿਰੋਧੀ ਏਜੰਡੇ ਵਿਰੁੱਧ ਸਿੱਖ ਕੌਮ ਦੇ ਪ੍ਰਤੀ ਜ਼ਹਿਰ ਉਗਲਣ ਦੀ ਭਾਵਨਾ ਦੇ ਤਹਿਤ ਨੀਤੀਗਤ ਢੰਗ ਨਾਲ ਬਣਾਈ ਗਈ ਹੈ ਇਹ ਫਿਲਮ ਪੰਜ਼ਾਬ ਦੇ ਵੱਖ ਵੱਖ ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ 17 ਜਨਵਰੀ ਕਲ ਨੂੰ ਲੱਗਣ ਜਾ ਰਹੀ ਹੈ ਇਸ ਫਿਲਮ ਨੂੰ ਰੋਕਨ ਦੇ ਲਈ ਸਮੂਹ ਐੱਸਜੀਪਿਸੀ ਦੇ ਮੈਬਰ ਅਤੇ ਵਰਕਰ ਕੱਲ ਇਨ੍ਹਾਂ ਵੱਖ ਵੱਖ ਥਾਵਾਂ ਤੇ ਇਕਠੇ ਹੋ ਰਹੇ ਹਨ ਬੱਸ ਸਟੈਂਡ ਦੇ ਨੇੜੇ ਸੂਰਜ ਚੰਦਾ ਤਾਰਾ ਸਿਨੇਮਾ ਘਰਾਂ ਦੇ ਬਾਹਰ ਦਫ਼ਤਰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ਼ ਇੱਥੇ ਸਵੇਰੇ 9 ਵਜੇ ਹਾਜਿਰ ਹੋਵੇਗਾ ਮਾਲ ਆਫ ਅੰਮ੍ਰਿਤਸਰ ਅਲਫ਼ਾ ਵਨ ਵਿੱਖੇ ਦਫ਼ਤਰ ਧਰਮ ਪ੍ਰਚਾਰ ਕਮੇਟੀ ਦਾ ਸਮੂਹ ਸਟਾਫ਼ ਸਵੇਰੇ 9 ਵਜੇ ਹਾਜਿਰ ਹੋਵੇਗਾ ਟ੍ਰਿਲੀਅਮ ਮਾਲ ਵਿਖੇ ਦਫ਼ਤਰ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ਼ ਸਵੇਰੇ 9 ਵਜੇ ਇਕੱਠਾ ਹੋਵੇਗਾ
Kangana Ranaut S Film Emergency Will Be Protested Tomorrow By Sgpc
