ਹਲਵਾਰਾ ਹਵਾਈ ਅੱਡੇ ਦੀ ਟਰਮੀਨਲ ਸਾਈਟ 'ਤੇ ਸਿਵਲ ਕਾਰਜ਼ 100 ਫੀਸਦ ਮੁਕੰਮਲ : ਡਿਪਟੀ ਕਮਿਸ਼ਨਰ
January 16, 2025
Punjab Speaks Team / Panjab
ਲੋਕ ਨਿਰਮਾਣ ਵਿਭਾਗ, ਪਲਲਿਕ ਹੈਲਥ, ਪੀ.ਐਸ.ਪੀ.ਸੀ.ਐਲ., ਏ.ਏ.ਆਈ., ਐਨ.ਐਚ.ਏ.ਆਈ., ਡਰੇਨੇਜ ਅਤੇ ਸਾਈਟ 'ਤੇ ਠੇਕੇਦਾਰ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜੋਰਵਾਲ ਨੇ ਕਿਹਾ ਕਿ ਆਈ.ਏ.ਐਫ. ਕੈਂਪਸ 'ਤੇ ਕੁਝ ਆਖਰੀ ਮੀਲ ਸੰਪਰਕ ਦੇ ਕੰਮਾਂ ਦੀ ਗਤੀ ਵੀ ਤੇਜ਼ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਉਡਾਣ ਸੰਚਾਲਨ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਏਅਰ ਇੰਡੀਆ ਪਹਿਲਾਂ ਹੀ ਹਲਵਾਰਾ ਹਵਾਈ ਅੱਡੇ ਦੇ ਅਧਿਕਾਰਤ ਤੌਰ 'ਤੇ ਚਾਲੂ ਹੋਣ ਅਤੇ ਸਾਰੀਆਂ ਲੋੜੀਂਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਹਵਾਈ ਅੱਡਾ ਇੱਕ ਆਰਥਿਕ ਉਤਪ੍ਰੇਰਕ ਹੋਵੇਗਾ ਜੋ ਉਦਯੋਗਿਕ ਵਿਕਾਸ, ਨਿਰਯਾਤ, ਰੋਜ਼ਗਾਰ, ਰੀਅਲ ਅਸਟੇਟ ਅਤੇ ਹੋਰਾਂ ਨੂੰ ਹੁਲਾਰਾ ਦੇਵੇਗਾ।
Civil Works At Terminal Site Of Halwara Airport 100 Percent Complete Deputy Commissioner
Recommended News
Trending
Punjab Speaks/Punjab
Just Now