January 14, 2025

Punjab Speaks Team / Panjab
ਭਾਰਤ ਦਾ ਹਾਲ ਹੀ ਵਿੱਚ ਸਮਾਪਤ ਹੋਇਆ ਆਸਟ੍ਰੇਲੀਆ ਦੌਰਾ ਚੰਗਾ ਨਹੀਂ ਰਿਹਾ। ਹਾਲਾਂਕਿ ਭਾਰਤ ਨੂੰ ਇਸ ਦੌਰੇ ਤੋਂ ਕੁਝ ਚੰਗੀਆਂ ਚੀਜ਼ਾਂ ਮਿਲੀਆਂ ਤੇ ਉਨ੍ਹਾਂ 'ਚੋਂ ਇਕ ਨਿਤੀਸ਼ ਰੈੱਡੀ ਦਾ ਮਿਲਣਾ ਹੈ। ਨਿਤੀਸ਼ ਨੇ ਮੈਲਬੌਰਨ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਸੈਂਕੜਾ ਲਗਾ ਕੇ ਭਾਰਤ ਨੂੰ ਨਮੋਸ਼ੀ ਤੋਂ ਬਚਾਇਆ ਸੀ। ਨਿਤੀਸ਼ ਭਾਰਤ ਪਰਤ ਆਏ ਹਨ ਤੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਨਿਤੀਸ਼ ਤਿਰੂਪਤੀ ਮੰਦਰ ਪਹੁੰਚੇ ਜਿੱਥੇ ਉਹ ਗੋਡਿਆਂ ਭਾਰ ਪੌੜੀਆਂ ਚੜ੍ਹੇ। ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ 22 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਤੇ ਇਸ ਸੀਰੀਜ਼ ਲਈ ਨਿਤੀਸ਼ ਨੂੰ ਟੀਮ 'ਚ ਚੁਣਿਆ ਗਿਆ ਹੈ। ਨਿਤੀਸ਼ ਨੇ ਟੀ-20 'ਚ ਦਮਦਾਰ ਪ੍ਰਦਰਸ਼ਨ ਦਿਖਾਇਆ ਹੈ। ਆਈਪੀਐਲ ਵਿੱਚ ਆਪਣੀ ਤਾਕਤ ਦਿਖਾਉਣ ਤੋਂ ਬਾਅਦ ਉਹ ਭਾਰਤੀ ਟੀਮ ਵਿੱਚ ਆਇਆ ਤੇ ਇੱਥੇ ਵੀ ਛਾ ਗਿਆ। ਹੁਣ ਨਿਤੀਸ਼ ਦੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਗੋਡਿਆਂ ਭਾਰ ਤਿਰੂਪਤੀ ਮੰਦਰ ਦੀਆਂ ਪੌੜੀਆਂ ਚੜ੍ਹ ਰਹੇ ਹਨ। ਜਦੋਂ ਨਿਤੀਸ਼ ਨੇ ਵਿਸ਼ਾਖਾਪਟਨਮ 'ਚ ਕਦਮ ਰੱਖਿਆ ਤਾਂ ਲੋਕਾਂ ਦੀ ਭੀੜ ਉਨ੍ਹਾਂ ਦੇ ਸਵਾਗਤ ਲਈ ਆ ਗਈ ਸੀ। ਏਅਰਪੋਰਟ ਤੋਂ ਲੈ ਕੇ ਉਸ ਦੇ ਘਰ ਤੱਕ ਲੋਕਾਂ ਦਾ ਇਕੱਠ ਸੀ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਉਹ ਆਪਣੇ ਪਿਤਾ ਨਾਲ ਖੁੱਲ੍ਹੀ ਜੀਪ ਵਿੱਚ ਬੈਠਾ ਸੀ। ਉਸ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ।
Nitish Reddy Reached God s Refuge By Climbing The Stairs On His Knees For The England Series Prayed
