January 14, 2025

Punjab Speaks Team / Panjab
ਜਗਜੀਤ ਸਿੰਘ ਡੱਲੇਵਾਲ਼ ਦੇ ਜੱਦੀ ਪਿੰਡ ਡੱਲੇਵਾਲ਼ਾ ਵਿਖੇ ਲੋਹੜੀ ਦਾ ਤਿਉਹਾਰ ਨਹੀਂ ਮਨਾਇਆ ਗਿਆ। ਖਨੌਰੀ ਬਾਰਡਰ ਤੋਂ ਵਾਪਸ ਆਏ ਨੌਜਵਾਨਾਂ ਦੇ ਜੱਥੇ ਨੇ ਕੇਂਦਰ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਹੈ। ਇਹ ਨਾਅਰੇ ਲਗਭਗ 20 ਮਿੰਟ ਚੱਲਦੇ ਰਹੇ। ਗੁਰਪ੍ਰੀਤ ਸਿੰਘ ਅਤੇ ਸਰਪੰਚ ਗੁਰਮੀਤ ਕੌਰ ਦੇ ਪੁੱਤਰ ਸਿਮਰਜੀਤ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਜੋ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਮਾਰਚ ਦੀ ਕਾਲ ਦਿੱਤੀ ਗਈ ਹੈ ਉਸ ਵਿੱਚ ਜਿਹੜੇ ਕਿਸਾਨ ਦੇ ਘਰ ਜਿੰਨੇ ਟਰੈਕਟਰ ਹਨ ਉਹ ਸਾਰੇ ਮਾਰਚ ਵਿੱਚ ਲੈ ਕੇ ਪਹੁੰਚਣ।
ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਡੱਲੇਵਾਲ਼ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਕਿਸਾਨਾਂ ਨੂੰ ਸਪੈਸ਼ਲ ਬੇਨਤੀ ਦੇ ਰੂਪ ਵਿੱਚ ਸੁਨੇਹਾ ਲਗਾਇਆ ਗਿਆ ਹੈ ਕਿ ਸਾਰੇ ਕਿਸਾਨ ਭਰਾ ਆਪੋ-ਆਪਣੇ ਟਰੈਕਟਰਾਂ ਦੀਆਂ ਤੇਲ ਟੈਂਕੀਆਂ 24 ਜਾਂ 25 ਤਰੀਕ ਨੂੰ ਹੀ ਫੁੱਲ ਕਰਾ ਲੈਣ ਤਾਂ ਕਿ ਸਰਕਾਰ ਕੋਈ ਹੋਰ ਘਟੀਆ ਚਾਲ ਚੱਲ ਕੇ 26 ਤਰੀਕ ਨੂੰ ਪੈਟ੍ਰੋਲ ਪੰਪ ਬੰਦ ਨਾ ਕਰਾ ਦੇਵੇ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਡੱਲੇਵਾਲ਼ ਸਾਹਿਬ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਇਹ ਸਨੇਹਾ ਭੇਜਿਆ ਗਿਆ ਹੈ।
Lohri Festival Was Not Celebrated In Dallewala Slogans Were Raised Against The Central Government
