ਲੁਧਿਆਣਾ ਦੀ ਨਹਿਰ ’ਚ ਡਿੱਗੀ ਸਕਾਰਪੀਓ, ਇਕ ਦੀ ਮੌ.ਤ, ਪੰਜ ਜਾਣੇ ਜ਼ਖ਼.ਮੀ    ਰਾਮ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦਾ ਦੇਹਾਂਤ    ਬਲਦੇਵ ਸਿੰਘ ਸਿਰਸਾ ਨੂੰ ਖਨੌਰੀ ਬਾਰਡਰ 'ਤੇ ਆਇਆ ਹਾਰਟ ਅਟੈਕ, ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਭਰਤੀ    ਰਾਜ ਸਭਾ 'ਚ ਬਜਟ ਚਰਚਾ ਦੌਰਾਨ ਸੰਸਦ ਮੈਂਬਰ ਰਾਘਵ ਚੱਢਾ ਬਣੇ ਮੱਧ ਵਰਗ ਦੀ ਆਵਾਜ਼    ਕੈਨੇਡਾ 'ਚ ਨਸ਼ੇ ਦੀ ਓਵਰਡੋਜ਼ ਕਾਰਨ 50 ਹਜ਼ਾਰ ਲੋਕਾਂ ਦੀ ਮੌਤ, ਪੁਲਿਸ ਵੱਲੋਂ 9 ਸਾਲਾਂ ਦੇ ਹੈਰਾਨ ਕਰਨ ਵਾਲੇ ਅੰਕੜੇ...    30 ਲੱਖ ਦੀ ਫਿਰੌਤੀ ਦੇ ਮਾਮਲੇ 'ਚ ਕਾਂਗਰਸ ਨੇਤਾ ਗ੍ਰਿਫ਼ਤਾਰ, ਰਵਨੀਤ ਬਿੱਟੂ ਬੋਲੇ-ਮੇਰਾ ਦੋਸਤ ਹੈ ਇਹ ਝੂਠੇ ਕੇਸ 'ਚ ਫਸਾਇਆ    ਲੀਬੀਆ ਦੇ ਖੇਤ 'ਚ ਦੋ ਕਬਰਾਂ ਚੋ ਦੱਬੀਆਂ ਮਿਲੀਆਂ 49 ਲਾਸ਼ਾਂ, ਗੋਲੀ ਮਾਰ ਉਤਾਰਿਆ ਸੀ ਮੌਤ ਦੇ ਘਾਟ    ਬਾਰਾਮੂਲਾ ਦੇ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਨੂੰ 11 ਅਤੇ 13 ਫਰਵਰੀ ਨੂੰ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮਿਲੀ ਮੰਜੂਰੀ    ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਸਹਾਇਕ ਪੁਲਿਸ ਕਮਿਸ਼ਨਰਾਂ ਤੇੇ ਸਟੇਸ਼ਨ ਹਾਊਸ ਅਫ਼ਸਰਾਂ ਨਾਲ ਮੀਟਿੰਗ    ਸਕੂਟਰ ਸਵਾਰ ਲੁਟੇਰੇ ਨੇ ਰਾਹਗੀਰ ਤੋਂ ਖੋਹਿਆ ਮੋਬਾਈਲ, ਮੁਲਜ਼ਮ ਦੀ ਹੋਈ ਸ਼ਨਾਖਤ, ਮੁਕੱਦਮਾ ਦਰਜ   
ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਮਾਈਨਿੰਗ ਵਿਭਾਗ ਤੇ ਜਗਰਾਓਂ ਪੁਲਿਸ ਖ਼ਿਲਾਫ਼ ਡੀਜੀਪੀ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ
January 22, 2025
Complaint-Sent-To-Dgp-Vigilance-

Punjab Speaks Team / Panjab

ਜਗਰਾਓਂ ਪੁਲਿਸ ਖ਼ਿਲਾਫ਼ ਸਤਲੁਜ ਦਰਿਆ ’ਚ ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਇਕ ਸਮਾਜ ਸੇਵੀ ਨੇ ਤਸਵੀਰਾਂ ਸਮੇਤ ਸ਼ਿਕਾਇਤ ਕੀਤੀ ਹੈ, ਜਿਸ ’ਚ ਸ਼ਿਕਾਇਤਕਰਤਾ ਨੇ ਪੰਜਾਬ ਦੇ ਮਾਈਨਿੰਗ ਵਿਭਾਗ ਦੇ ਸਕੱਤਰ, ਡੀਜੀਪੀ ਵਿਜੀਲੈਂਸ, ਡੀਸੀ ਲੁਧਿਆਣਾ ਤੇ ਪੰਜਾਬ ਮਾਈਨਿੰਗ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਸ਼ਿਕਾਇਤ ਭੇਜ ਕੇ ਜਗਰਾਓਂ ਦੇ ਡੀਐੱਸਪੀ ਤੇ ਪੁਲਿਸ ਚੌਕੀ ਇੰਚਾਰਜ ’ਤੇ ਰੇਤ ਮਾਫੀਆ ਨਾਲ ਮਿਲ ਕੇ ਸ਼ਰ੍ਹੇਆਮ ਧੜੱਲੇ ਨਾਲ ਸਤਲੁਜ ਦਰਿਆ ’ਚ ਨਜਾਇਜ਼ ਮਾਈਨਿੰਗ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਨਕੋਦਰ ਦੇ ਪਿੰਡ ਮੁਹੇਮ ਵਾਸੀ ਹਰਜਿੰਦਰ ਕੁਮਾਰ ਨੇ ਸ਼ਿਕਾਇਤ ’ਚ ਦੱਸਿਆ ਕਿ ਸਿੱਧਵਾਂ ਬੇਟ ਦਾ ਪਿੰਡ ਬਾਗੀਆਂ, ਬਾਗੀਆਂ ਖੁਰਦ, ਪਿੰਡ ਬਹਾਦਰ ਕੇ, ਪਿੰਡ ਸ਼ੇਰੇਵਾਲ ਤੇ ਸਿੱਧਵਾਂ ਬੇਟ ਏਰੀਏ ਦੇ ਸਤਲੁਜ ਨੂੰ ਦਰਿਆ ’ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ 14 ਜਨਵਰੀ ਫੋਟੋਆਂ ਸਮੇਤ ਬੇਟ ਇਲਾਕੇ ’ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਹੋਇਆ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਜਾਂਚ ਕਰਨ ਦੀ ਥਾਂ ਕੋਈ ਕਾਰਵਾਈ ਕਰਨ ਦੀ ਥਾਂ ਖੁਰਦ ਬੁਰਦ ਕਰ ਦਿੱਤਾ ਗਿਆ।

Complaint Sent To Dgp Vigilance Against Mining Department And Jagraon Police For Conducting Illegal Mining


Recommended News
Punjab Speaks ad image
Trending
Just Now