January 8, 2025
Punjab Speaks Team / Punjab
ਲੁਧਿਆਣਾ: ਮੰਗਲਵਾਰ ਦੇਰ ਰਾਤ ਮਾਡਲ ਟਾਊਨ ਇਲਾਕੇ ਚ ਗੁਲਾਟੀ ਚੌਕ ਨੇੜੇ ਕੁਝ ਲੋਕਾਂ ਵਲੋਂ 3-4 ਦਰਖ਼ਤ ਵੱਡ ਦਿੱਤੇ ਗਏ I ਘਟਨਾ ਰਾਤ 12 ਵਜੇ ਦੇ ਕਰੀਬ ਦੀ ਹੈ ਜਦੋਂ 8-10 ਵਿਅਕਤੀ ਮੇਨ ਸੜਕ ਤੇ ਦਰਖ਼ਤ ਵੱਡ ਰਹੇ ਸਨ I ਰਾਹਗੀਰਾਂ ਵਲੋਂ ਜਦੋ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਦਰਖ਼ਤ ਵੱਢਣ ਦੀ ਪਰਮਿਸ਼ਨ ਹੈ I ਹਾਲਾਂਕਿ ਉਹ ਮੌਕੇ ਤੇ ਪਰਮਿਸ਼ਨ ਨਾ ਦਿਖਾ ਸਕੇ I
ਸੂਚਨਾ ਮਿਲਣ ਤੇ ਸਾਡੀ ਟੀਮ ਵੀ ਮੌਕੇ ਤੇ ਪਹੁੰਚੀ ਅਤੇ ਮੌਕੇ ਤੇ ਮੌਜੂਦ ਲੋਕਾਂ ਵਲੋਂ ਕਿਹਾ ਗਿਆ ਕਿ ਬਿਜਲੀ ਵਿਭਾਗ ਦੀ ਟੀਮ ਵੀ ਉਹਨਾਂ ਦੇ ਨਾਲ ਹੈ I ਪੱਤਰਕਾਰ ਵਲੋਂ ਬਿਜਲੀ ਵਿਭਾਗ ਦੇ ਅਫਸਰਾਂ ਵਲੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਬਿਜਲੀ ਵਿਭਾਗ ਵਲੋਂ ਕੋਈ ਵੀ ਦਰਖ਼ਤ ਵੱਢਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਸਗੋਂ ਕਿਸੇ ਅਣਜਾਣ ਵਿਅਕਤੀਆਂ ਨੇ ਦਰਖਤ ਵੱਡੇ ਹਨ ਅਤੇ ਬਿਜਲੀ ਦੀਆਂ ਤਾਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ I
ਦੇਰ ਰਾਤ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਤੇ ਵੀ ਦਿੱਤੀ ਗਈ ਪਰ ਮਾਡਲ ਟਾਊਨ ਥਾਣੇ ਦੇ ਮੁਲਾਜ਼ਮਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜਦੋਂ ਦਰਖ਼ਤ ਵੱਡੇ ਜਾ ਰਹੇ ਸਨ ਤਾਂ ਪੁਲਿਸ ਮੁਲਾਜ਼ਮਾਂ ਨੇ ਅੱਖਾਂ ਬੰਦ ਕਰ ਲਈਆਂ ਸੀ I ਥਾਣੇ ਚ ਤਾਇਨਾਤ ਮੁਲਾਜ਼ਮਾਂ ਨੇ ਕਿਹਾ ਕਿ ਦਰਖ਼ਤ ਵੱਢਣ ਦਾ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਹੈ ਪਰ ਫਿਰ ਵੀ ਕਿਸੇ ਨੂੰ ਰੋਕਿਆ ਨਹੀਂ ਗਿਆ I
ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਵੱਡੇ ਅਫਸਰ ਨੇ ਮਾਡਲ ਟਾਊਨ ਇਲਾਕੇ ਵਿੱਚ ਪਲਾਟ ਲਿਆ ਹੈ ਅਤੇ ਬਿਲਡਿੰਗ ਬਣਾਉਣੀ ਹੈ I ਉਸ ਜਗ੍ਹਾ ਅੱਗੇ ਇੱਕ ਵੱਡਾ ਦਰਖ਼ਤ ਆਉਂਦਾ ਹੈ I ਦੇਰ ਰਾਤ ਪਲਾਟ ਦੇ ਮਾਲਕ ਵਲੋਂ ਕੁਝ ਵਿਅਕਤੀ ਬੁਲਾਕੇ ਦਰਖ਼ਤ ਵੱਡਾ ਦਿੱਤੇ ਗਏ I
ਇਸ ਸਬੰਧੀ ਜਦੋਂ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਅਫਸਰ ਕਿਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਦਰਖ਼ਤ ਵੱਢਣ ਦੀ ਪਰਮਿਸ਼ਨ ਕਿਸੇ ਨੂੰ ਨਹੀਂ ਦਿੱਤੀ ਗਈ I ਕਿਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਵੀ ਹੀ ਸੂਚਨਾ ਮਿਲੀ ਹੈ ਕਿ ਬਿਜਲੀ ਵਿਭਾਗ ਵਲੋਂ ਦਰਖ਼ਤ ਵੱਡੇ ਗਏ ਹਨ I
Trees Chopped By Unidentified Persons In Model Town