January 7, 2025
Punjab Speaks Team / Panjab
ਬੰਦੀ ਸਿੰਘਾਂ ਦੀ ਰਿਹਾਈ ਲਈ ਵਾਈਪੀਐਸ ਚੌਕ 'ਚ ਬੈਠੇ ਧਰਨਾਕਾਰੀਆਂ ਨੂੰ ਅੱਜ ਪੂਰੇ ਦੋ ਸਾਲ ਹੋ ਗਏ ਹਨ। 7 ਜਨਵਰੀ, 2023 ਨੂੰ ਪ੍ਰਦਰਸ਼ਨਕਾਰੀਆਂ ਨੇ ਵਾਈਪੀਐਸ ਚੌਕ ਵਿਖੇ ਪੱਕਾ ਧਰਨਾ ਦਿੱਤਾ। ਅੱਜ 2 ਸਾਲ ਪੂਰੇ ਹੋਣ 'ਤੇ ਵਾਈਪੀਐਸ ਚੌਕ 'ਤੇ ਧਰਨਾ ਦੇ ਰਹੇ ਹਨ।YPS ਚੌਕ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਹੈ। ਪਹਿਲਾਂ ਇਕ ਸਾਲ ਤਕ ਇਹ ਸੜਕ ਦੋਵੇਂ ਪਾਸੇ ਤੋਂ ਬੰਦ ਰਹੀ ਜਿਸ ਕਾਰਨ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਈ ਕੋਰਟ ਵੱਲੋਂ ਨੋਟਿਸ ਲੈਂਦਿਆਂ ਮੋਹਾਲੀ ਪੁਲਿਸ ਤੇ ਪ੍ਰਸ਼ਾਸਨ ਨੇ ਵਨ ਵੇ ਰੋਡ ਖੋਲ੍ਹ ਦਿੱਤਾ ਸੀ ਪਰ ਧਰਨਾਕਾਰੀ ਅੜੇ ਹੋਏ ਹਨ ਕਿ ਜਦੋਂ ਤਕ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।
ਉਹ ਵਾਈਪੀਐਸ ਚੌਕ ਤੋਂ ਆਪਣਾ ਧਰਨਾ ਖ਼ਤਮ ਨਹੀਂ ਕਰਨਗੇ।ਵਾਈਪੀਐਸ ਚੌਕ ਮੰਗਲਵਾਰ ਨੂੰ ਛਾਉਣੀ 'ਚ ਤਬਦੀਲ ਹੋ ਗਿਆ। ਐਸਐਸਪੀ ਮੋਹਾਲੀ ਦੀਪਕ ਪਾਰਿਖ ਤੋਂ ਲੈ ਕੇ ਪੁਲਿਸ ਦੇ ਸਾਰੇ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਪ੍ਰਦਰਸ਼ਨਕਾਰੀ ਬੰਦੀ ਸਿੱਖਾਂ ਨੂੰ ਰਿਹਾਅ ਨਾ ਕੀਤੇ ਜਾਣ 'ਤੇ ਗੁੱਸੇ 'ਚ ਹਨ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਚਾਹੁੰਦੇ ਹਨ। ਮੋਹਾਲੀ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਵੀ ਅਲਰਟ ਹੈ। ਮੋਹਾਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਐਸਐਚਓਜ਼ ਨੂੰ ਬੁਲਾ ਕੇ ਵੱਖ-ਵੱਖ ਚੌਕਾਂ 'ਚ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ।
Chandigarh March For Release Of Captive Singhs Nihangs Warned To Surround CM Residence The Strike Has Been Going On For 2 Years