January 7, 2025
Punjab Speaks Team / Panjab
ਭਾਰਤ ਦੀ ਪ੍ਰਸਿੱਧ ਸੰਸਥਾ ਮੁਸਲਿਮ ਮਿਰਰ ਵੱਲੋਂ ਮਾਇਨੋਰਟੀ ਮੀਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਸ਼ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਜਿਸ ਵਿਚ ਭਾਰਤ ਦੇ ਮੁਸਲਮਾਨਾਂ 'ਚ ਸਮਾਜਿਕ, ਉਦਯੋਗਿਕ, ਵਿਦਿਅਕ ਅਦਾਰੇ, ਖੇਡ ਦੇ ਮੈਦਾਨ ਤੇ ਹੋਰ ਕਿਸੇ ਵੀ ਖੇਤਰ ਵਿੱਚ ਖਾਸ ਪਛਾਣ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਬੀਤੇ ਦੋ ਦਿਨ ਪਹਿਲਾਂ 2025 ਜਨਵਰੀ 'ਚ ਮੁਸਲਿਮ ਮਿਰਰ ਵੱਲੋਂ ਬੀਤੇ ਸਾਲ 2024 ’ਚ ਦੇਸ਼ ਭਰ ਦੇ ਪ੍ਰਭਾਵਸ਼ਾਲੀ ਰਹੇ ਸੌ ਮੁਸਲਮਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਵਿੱਚ ਇਸ ਵਾਰ ਕੁਝ ਨਵੇਂ ਚਿਹਰਿਆਂ ਦੇ ਨਾਲ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਪੰਜਾਬ ਦੇ ਸ਼ਾਹੀ ਇਮਾਮ ਨੂੰ ਭਾਰਤ ਦੇ ਸੌ ਪ੍ਰਭਾਵਸ਼ਾਲੀ ਮੁਸਲਮਾਨਾਂ ’ਚ ਸ਼ਾਮਿਲ ਕਰਨ 'ਤੇ ਸੂਬੇ ਦੇ ਸਾਰੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਮੁਸਲਿਮ ਮਿਰਰ ਨੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਤੇ ਕੀਤੇ ਗਏ ਸਰਵੇ ਵਿੱਚ ਉਨ੍ਹਾਂ ਨੂੰ ਮੁਸਲਮਾਨਾਂ ਦੇ ਨਾਲ ਨਾਲ ਸਾਰੇ ਧਰਮਾਂ ਦਾ ਪਸੰਦੀਦਾ ਵੀ ਦੱਸਿਆ ਤੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਿਤਾ ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਸੱਚੇ ਜਾ ਨਸ਼ੀਨ ਸਾਬਿਤ ਹੋਏ ਹਨ ਜਿਨ੍ਹਾਂ ਨੇ ਨਾ ਸਿਰਫ ਆਪਣੇ ਪਿਤਾ ਦੇ ਅਹੁਦੇ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਬਲਕਿ ਸਮਾਜ ਦੇ ਸਾਰੇ ਵਰਗਾਂ 'ਚ ਆਪਣੀ ਸਾਦਗੀ, ਇਮਾਨਦਾਰੀ ਅਤੇ ਚੰਗੇ ਵਤੀਰੇ ਦੇ ਨਾਲ ਨਾਲ ਭਾਈਚਾਰੇ ਨੂੰ ਕਾਇਮ ਕਰਨ ਲਈ ਲੱਖਾਂ ਦਿਲਾਂ ਵਿੱਚ ਜਗ੍ਹਾ ਬਣਾਈ।
Punjab s Shahi Imam Is Among 100 Influential Muslims A List Released By India s Famous Organization Slim Mirror