January 1, 2025
Punjab Speaks Team / Panjab
ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.2 ਮਾਪੀ ਗਈ। ਇੰਸਟੀਚਿਊਟ ਆਫ ਸਿਸਮੋਲੋਜੀਕਲ ਰਿਸਰਚ (ISR) ਨੇ ਇਹ ਜਾਣਕਾਰੀ ਦਿੱਤੀ ਹੈ। ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ (ISR) ਨੇ ਕਿਹਾ ਕਿ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ 3.2 ਤੀਬਰਤਾ ਦਾ ਭੂਚਾਲ ਆਇਆ।ਗਾਂਧੀਨਗਰ ਸਥਿਤ ਆਈਐੱਸਆਰ ਅਨੁਸਾਰ ਭੂਚਾਲ ਸਵੇਰੇ 10.24 ਵਜੇ ਦਰਜ ਕੀਤਾ ਗਿਆ। ਇਸਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ ਪੂਰਬ (ਐੱਨਐੱਨਈ) ਵਿੱਚ ਸਥਿਤ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਫਿਲਹਾਲ ਇਸ ਘਟਨਾ ਵਿਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਿਛਲੇ ਮਹੀਨੇ ਇਸ ਖੇਤਰ 'ਚ 4 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਨ੍ਹਾਂ ਦੀ ਤੀਬਰਤਾ 3 ਤੋਂ ਜ਼ਿਆਦਾ ਸੀ। ਜਿਸ ਵਿਚ ਤਿੰਨ ਦਿਨ ਪਹਿਲਾਂ ਆਇਆ 3.2 ਤੀਬਰਤਾ ਦਾ ਭੂਚਾਲ ਵੀ ਸ਼ਾਮਲ ਸੀ, ਜਿਸ ਦਾ ਕੇਂਦਰ ਵੀ ਭਚਾਊ ਨੇੜੇ ਸੀ।
Earthquake Shocks Felt In Gujarat s Kutch Saved From Damage