ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ ‘ਚ ਪਰਿਵਾਰ
September 11, 2024
Punjab Speaks Team / Punjab
ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਨਾਲ ਜੁੜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਲਾਇਕਾ ਅਰੋੜਾ ਦੇ ਪਿਤਾ ਨੇ ਬਾਂਦਰਾ ਸਥਿਤ ਆਪਣੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਖਬਰ ਤੋਂ ਬਾਅਦ ਮਲਾਇਕਾ ਅਰੋੜਾ ਮੁੰਬਈ ਤੋਂ ਪੁਣੇ ਲਈ ਰਵਾਨਾ ਹੋ ਗਈ ਹੈ। ਫਿਲਹਾਲ ਅਦਾਕਾਰ ਦੇ ਪਿਤਾ ਦੀ ਲਾਸ਼ ਨੂੰ ਬਾਬਾ ਹਸਪਤਾਲ ‘ਚ ਰੱਖਿਆ ਗਿਆ ਹੈ।ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਇਸ ਮੁਸ਼ਕਲ ਸਮੇਂ ‘ਚ ਉਨ੍ਹਾਂ ਦੇ ਘਰ ਪਹੁੰਚੇ ਹਨ। ਅਰਬਾਜ਼ ਖਾਨ ਨੂੰ ਮਲਾਇਕਾ ਦੇ ਘਰ ਦੇ ਬਾਹਰ ਪੁਲਿਸ ਅਤੇ ਹੋਰ ਲੋਕਾਂ ਨਾਲ ਗੱਲ ਕਰਦੇ ਦੇਖਿਆ ਗਿਆ।
ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਪੰਜਾਬੀ ਹਿੰਦੂ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦਾ ਪਰਿਵਾਰ ਭਾਰਤ ਦੀ ਸਰਹੱਦ ‘ਤੇ ਸਥਿਤ ਫਾਜ਼ਿਲਕਾ ਦਾ ਵਸਨੀਕ ਸੀ। ਅਨਿਲ ਇੰਡੀਅਨ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਸਨ।
Malaika Arora Father Death
Recommended News
Trending
Punjab Speaks/Punjab
Just Now