Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
LPG ਸੰਕਟ ‘ਤੇ ਲੋਕ ਸਭਾ ‘ਚ ਘਮਸਾਨ, ਰਾਹੁਲ ਗਾਂਧੀ ਦੇ ‘ਐਪਸਟੀਨ’ ਬਿਆਨ ‘ਤੇ ਸਪੀਕਰ ਦੀ ਸਖ਼ਤ ਚੇਤਾਵਨੀ
March 13, 2026
Lok-Sabha-Uproar-Over-LPG-Crisis

Punjab Speaks Team / Panjab

ਨਵੀਂ ਦਿੱਲੀ, 13 ਮਾਰਚ 2026 :- ਦੇਸ਼ ਵਿਚ ਐੱਲਪੀਜੀ ਸਪਲਾਈ ਨੂੰ ਲੈ ਕੇ ਵਧਦੇ ਖ਼ਦਸ਼ਿਆਂ ਦਰਮਿਆਨ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਵੀ ਵਿਰੋਧੀ ਧਿਰ ਦੇ ਤਿੱਖੇ ਵਿਰੋਧ ਦੀ ਭੇਟ ਚੜ੍ਹ ਗਈ। ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਪਾਰਟੀਆਂ ਨੇ ਗੈਸ ਕਿੱਲਤ, ਮਹਿੰਗਾਈ ਤੇ ਪੱਛਮੀ ਏਸ਼ੀਆ ਸੰਕਟ ਦੇ ਅਸਰ ’ਤੇ ਤਤਕਾਲ ਚਰਚਾ ਦੀ ਮੰਗ ਕੀਤੀ। ਵੈੱਲ ਵਿਚ ਆ ਕੇ ਹੰਗਾਮੇ ਤੇ ਨਾਅਰੇਬਾਜ਼ੀ ਕਾਰਨ ਕਾਰਵਾਈ ਲਗਾਤਾਰ ਰੁਕਦੀ ਰਹੀ ਤੇ ਸਪੀਕਰ ਨੂੰ ਦਖਲ ਦੇਣਾ ਪਿਆ। ਇਸੇ ਪੜਾਅ ਵਿਚ ਸਦਨ ਨੂੰ ਮੁਲਤਵੀ ਕਰਨਾ ਪਿਆ।

ਦੁਪਹਿਰ ਬਾਅਦ ਜਦੋਂ ਕਾਰਵਾਈ ਤੀਜੀ ਵਾਰੀ ਸ਼ੁਰੂ ਹੋਈ ਤਾਂ ਤ੍ਰਿਣਮੂਲ ਕਾਂਗਰਸ ਦੀਆਂ ਔਰਤ ਸੰਸਦ ਮੈਂਬਰਾਂ ਨੇ ਐੱਲਪੀਜੀ ਸੰਕਟ ’ਤੇ ਧਿਆਨ ਖਿੱਚਣ ਲਈ ਅਨੋਖਾ ਵਿਰੋਧ ਦਰਜ ਕਰਾਇਆ। ਪ੍ਰਤਿਭਾ ਮੰਡਲ, ਸਯਾਨੀ ਘੋਸ਼, ਮਹੂਆ ਮੋਇਤਰਾ ਤੇ ਮਾਲਾ ਰਾਏ ਸਮੇਤ ਕਈ ਐੱਮਪੀਜ਼ ਥਾਲੀਆਂ, ਫ੍ਰਾਇੰਗ ਪੈਨ ਤੇ ਚਮਚੇ ਲੈ ਕੇ ਸਦਨ ਵਿਚ ਪੁੱਜੀਆਂ ਤੇ ਉਨ੍ਹਾਂ ਨੂੰ ਵਜਾ ਕੇ ਵਿਰੋਧ ਪ੍ਰਗਟਾਇਆ। ਚੇਅਰ ’ਤੇ ਮੌਜੂਦ ਸੰਧਿਆ ਰਾਏ ਨੇ ਇਸ ਤਰੀਕੇ ਨੂੰ ਗ਼ਲਤਕਾਰੀ ਦੱਸਦੇ ਹੋਏ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਪਰਤਣ ਦੀ ਅਪੀਲ ਕੀਤੀ। ਵਿਰੋਧੀ ਧਿਰ ਦਾ ਦੋਸ਼ ਸੀ ਕਿ ਪੱਛਮੀ ਏਸ਼ੀਆ ’ਚ ਵਧਦੇ ਤਣਾਅ ਤੇ ਊਰਜਾ ਸਪਲਾਈ ’ਤੇ ਪੈ ਰਹੇ ਅਸਰ ਨੂੰ ਲੈ ਕੇ ਸਰਕਾਰ ਨੇ ਸਮਾਂ ਰਹਿੰਦੇ ਤਿਆਰੀ ਨਹੀਂ ਕੀਤੀ।

ਇਸ ਤੋਂ ਪਹਿਲਾਂ ਐੱਲਪੀਜੀ ਸੰਕਟ ’ਤੇ ਸਦਨ ’ਚ ਖ਼ਾਸ ਚਰਚਾ ਦਾ ਨੋਟਿਸ ਦੇਣ ਵਾਲੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੁਲਕ ਦੀ ਊਰਜਾ ਸੁਰੱਖਿਆ ਨੂੰ ਖਤਰੇ ’ਚ ਦੱਸਿਆ ਤੇ ਇਸਦੇ ਲਈ ਸਰਕਾਰ ਦੀ ਵਿਦੇਸ਼ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣੇ ਤੋਂ ਤਿਆਰੀ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ’ਚ ਕਰੋੜਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਏਸ਼ੀਆ ’ਚ ਬਦਲਦੇ ਕੌਮਾਂਤਰੀ ਸਮੀਕਰਨਾਂ ਵਿਚਾਲੇ ਭਾਰਤ ਨੂੰ ਆਪਣੀ ਊਰਜਾ ਰਣਨੀਤੀ ’ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨਾ ਪਵੇਗਾ।

ਸਦਨ ਵਿਚ ਰਾਹੁਲ ਨੇ ਈਰਾਨ ਜੰਗ ਤੇ ਹੋਰਮੁਜ਼ ਜਲਡਮਰੂਮੱਧ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੈਸ ਤੇ ਈਂਧਨ ਦੀ ਸਪਲਾਈ ’ਤੇ ਦਬਾਅ ਵੱਧ ਰਿਹਾ ਹੈ, ਜਿਸਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਵਪਾਰੀਆਂ ਤੇ ਸਟਰੀਟ ਵੈਂਡਰਾਂ ’ਤੇ ਪੈ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਨੇ ਪੈਟਰੋਲੀਅਮ ਮੰਤਰੀ ਨੂੰ ਲੈ ਕੇ ਇਕ ਟਿੱਪਣੀ ’ਚ ਜੈਫਰੀ ਐਪਸਟੀਨ ਦਾ ਜ਼ਿਕਰ ਕੀਤਾ, ਜਿਸ ’ਤੇ ਸੱਤਾ ਧਿਰ ਨੇ ਤਿੱਖਾ ਇਤਰਾਜ਼ ਕੀਤਾ ਤੇ ਸਦਨ ’ਚ ਰੌਲਾ ਰੱਪਾ ਵੱਧ ਗਿਆ। ਸਪੀਕਰ ਨੇ ਰਾਹੁਲ ਨੂੰ ਟੋਕਦੇ ਹੋਏ ਕਿਹਾ ਕਿ ਜਿਸ ਵਿਸ਼ੇ ’ਤੇ ਨੋਟਿਸ ਦਿੱਤਾ ਗਿਆ ਹੈ, ਉਸੇ ’ਤੇ ਨਿਯਮਾਂ ਤਹਿਤ ਬੋਲੋ ਤੇ ਗੈਰ-ਸਬੰਧਤ ਟਿੱਪਣੀ ਤੋਂ ਬਚੋ। ਸਪੀਕਰ ਦੀ ਇਸ ਗੱਲ ’ਤੇ ਸਦਨ ’ਚ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸੀ ਮੈਂਬਰ ਵੈੱਲ ’ਚ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਪੱਛਮੀ ਏਸ਼ੀਆ ਦੇ ਹਾਲਾਤ ਦੇ ਬਾਵਜੂਦ ਊਰਜਾ ਸਪਲਾਈ ਸੁਰੱਖਿਅਤ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਗਏ।

Lok Sabha Uproar Over LPG Crisis Speaker Issues Stern Warning Over Rahul Gandhi s Epstein Statement


Recommended News
Punjab Speaks ad image
Trending
Just Now