ਜ਼ਿਲ੍ਹੇ ਅੰਦਰ ਭੁੱਚੋ ਮੰਡੀ ਨੇੜੇ ਲੁਟੇਰਿਆਂ ਦੀ ਪੁਲਿਸ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਗੋਲ਼ੀ ਲੱਗਣ ਨਾਲ ਇੱਕ ਲੁਟੇਰਾ ਜ਼ਖ਼ਮੀ ਹੋ ਗਿਆ। ">
26 ਸੈਲਾਨੀਆਂ ਦੀ ਜਾਨ ਲੈਣ ਵਾਲੇ 3 ਸ਼ੱਕੀ ਅੱਤਵਾਦੀਆਂ ਦੇ ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤੇ ਸਕੈੱਚ    ਪਹਿਲਗਾਮ ਹਮਲੇ ਲਈ ਅੱਤਵਾਦੀਆਂ ਤੇ ਪਾਕਿਸਤਾਨ ਨੂੰ ਲਿਖਿਆ Thank You, ਪੁਲਿਸ ਨੇ ਕੀਤਾ ਗ੍ਰਿਫ਼ਤਾਰ    ਰਾਜਧਾਨੀ 'ਚ ਦੋ ਨੌਜਵਾਨਾਂ ਦਾ ਕਤਲ, ਸਨਸਨੀਖੇਜ਼ ਘਟਨਾ ਨੇ ਇਲਾਕੇ 'ਚ ਫੈਲਾਈ ਦਹਿਸ਼ਤ    ਪਤੀ ਨੂੰ ਸੁੱਤਾ ਛੱਡ ਕੇ ਗਹਿਣੇ ਤੇ ਲੱਖ ਰੁਪਿਆ ਲੈਕੇ ਪ੍ਰੇਮੀ ਨਾਲ ਫਰਾਰ ਹੋਈ ਵਿਆਹੁਤਾ    ਵਰ੍ਹੇਗੰਢ ਮਨਾਉਣ Jammu-Kashmir ਗਏ ਦਿਨੇਸ਼ ਨੂੰ ਅੱਤਵਾਦੀਆਂ ਨੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਮਾਰੀਆਂ ਗੋਲ਼ੀਆਂ    ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ, ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ    ਖੇਤਾਂ ’ਚ ਲੱਗੀ ਅੱਗ 'ਚ ਝੁਲਸੇ ਦੋ ਨੌਜਵਾਨ, ਇਕ ਨੌਜਵਾਨ ਦੀ ਮੌਕੇ 'ਤੇ ਹੋ ਗਈ ਸੀ ਮੌਤ, ਦੂਜੇ ਨੌਜਵਾਨ ਦੀ ਵੀ ਮੌਤ    ਪੰਜਾਬ ਚ 6 IAS, 1 PCS ਅਫ਼ਸਰ ਦਾ ਤਬਾਦਲਾ , ਜਤਿੰਦਰ ਜ਼ੋਰਵਾਲ ਨੂੰ ਲਾਇਆ ਵਧੀਕ ਕਮਿਸ਼ਨਰ ਆਬਕਾਰੀ    Pspcl ’ਚ ਨਹੀਂ ਹੋਵੇਗਾ ਡਵੀਜਨਾਂ ਦਾ ਨਿੱਜੀਕਰਨ, ਖੇਡ ਕੋਟੇ ’ਚ ਜਲਦ ਸ਼ੁਰੂ ਹੋਵੇਗੀ ਨਵੀਂ ਭਰਤੀ : ਬਿਜਲੀ ਮੰਤਰੀ    ਦੋ ਸਾਲ ਪਹਿਲਾਂ ਅਮਰੀਕਾ ਗਏ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ   
ਬਠਿੰਡਾ 'ਚ ਲੁਟੇਰਿਆਂ ਦਾ ਪੁਲਿਸ ਨਾਲ ਮੁਕਾਬਲਾ, ਗੋਲ਼ੀ ਲੱਗਣ ਨਾਲ ਇੱਕ ਲੁਟੇਰਾ ਜ਼ਖ਼ਮੀ, ਛੇ ਗ੍ਰਿਫ਼ਤਾਰ
March 14, 2025
Robbers-Clash-With-Police-In-Bat

Punjab Speaks Team / Panjab

ਜ਼ਿਲ੍ਹੇ ਅੰਦਰ ਭੁੱਚੋ ਮੰਡੀ ਨੇੜੇ ਲੁਟੇਰਿਆਂ ਦੀ ਪੁਲਿਸ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਗੋਲ਼ੀ ਲੱਗਣ ਨਾਲ ਇੱਕ ਲੁਟੇਰਾ ਜ਼ਖ਼ਮੀ ਹੋ ਗਿਆ। ਪੁਲਿਸ ਨੇ ਛੇ ਬਦਮਾਸ਼ਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਿਨਾਂ ਤੋਂ ਖ਼ਤਰਨਾਕ ਹਥਿਆਰ ਬਰਾਮਦ ਕੀਤੇ ਗਏ ਹਨ। ਜ਼ਖ਼ਮੀ ਹੋਏ ਬਦਮਾਸ਼ ਦੀ ਪਛਾਣ ਸਤਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਗੁਰਦੁਆਰਾ ਲਵੇਰੀਸਰ ਸਾਹਿਬ ਨੇੜੇ ਜਾ ਰਹੇ ਸਨ ਜਿਨਾਂ ਨੂੰ ਪੁਲਿਸ ਨੇ ਘੇਰ ਲਿਆ।

ਇਸ ਦੌਰਾਨ ਲੁਟੇਰਿਆਂ ਨੇ ਵੀ ਗੋਲ਼ੀਆਂ ਚਲਾਈਆਂ ਪਰ ਪੁਲਿਸ ਦੀ ਗੋਲੀ ਨਾਲ ਇਹ ਲੁਟੇਰਾ ਸਤਵੰਤ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਦੋ ਦਿਨ ਪਹਿਲਾਂ ਇਹਨਾਂ ਲੁਟੇਰਿਆਂ ਨੇ ਏਕੇ 47 ਦੀ ਨੋਕ ਤੇ ਆਦੇਸ਼ ਯੂਨੀਵਰਸਿਟੀ ਨੇੜੇ ਇੱਕ ਹੋਟਲ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਉਸ ਸਮੇਂ ਤੋਂ ਹੀ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਸੀ ਕਿ ਅੱਜ ਗੁਰਦੁਆਰਾ ਲਵੇਰੀਸਰ ਸਾਹਿਬ ਵਿਖੇ ਮੁੱਠਭੇੜ ਦੌਰਾਨ ਛੇ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਗੋਲੀ ਲੱਗਣ ਨਾਲ ਇੱਕ ਲੁਟੇਰਾ ਜ਼ਖ਼ਮੀ ਹੋਇਆ ਹੈ। ਪੁਲਿਸ ਨੇ ਇਹਨਾਂ ਲੁਟੇਰਿਆਂ ਕੋਲੋਂ ਕੁਝ ਦਿਨ ਪਹਿਲਾਂ ਲੁੱਟ ਵਿੱਚ ਵਰਤੀ ਏਕੇ 47 ਵੀ ਬਰਾਮਦ ਕੀਤੀ ਹੈ।


Robbers Clash With Police In Bathinda One Robber Injured In Gunfire Six Arrested


Recommended News
Punjab Speaks ad image
Trending
Just Now