May 25, 2024

Punjab Speaks Bureau / Ludhiana
ਲੁਧਿਆਣਾ - ਲੋਕਸਭਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮ੍ਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕੋਚਰ ਮਾਰਕੀਟ ਅਤੇ ਜਵਾਹਰ ਨਗਰ ਕੈੰਪ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਗਵਾਈ ਵਿੱਚ ਪੈਦਲ ਮਾਰਚ ਕੀਤਾ ਗਿਆ। ਇਸ ਦੌਰਾਨ ਸੈਂਕੜੇ ਵਲੰਟੀਅਰ ਅਤੇ ਅਹੁਦੇਦਾਰ ਸ਼ਾਮਿਲ ਹੋਏ। ਇਸ ਦੌਰਾਨ ਦੁਕਾਨਦਾਰਾਂ, ਮਾਰਕੀਟ ਕਮੇਟੀਆਂ ਅਤੇ ਮੁਹੱਲਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਅਤੇ ਵੱਧ ਤੋਂ ਵੱਧ ਵੋਟਾਂ ਪਵਾਉਣ ਦਾ ਭਰੋਸਾ ਦਿੱਤਾ। ਅਸ਼ੋਕ ਪਰਾਸ਼ਰ ਪੱਪੀ ਪੈਦਲ ਮਾਰਚ ਦੌਰਾਨ ਹਜਾਰਾਂ ਲੋਕਾਂ ਨੂੰ ਮਿਲੇ। ਹੋਲੀ ਹੋਲੀ ਪੈਦਲ ਮਾਰਚ ਨੇ ਕਫਿਲੇ ਦਾ ਰੂਪ ਧਾਰ ਲਿਆ। ਇਸ ਦੌਰਾਨ ਅਸ਼ੋਕ ਪਰਾਸ਼ਰ ਜੀ ਸਭ ਨਾਲ ਮਿਲਦੇ ਗਿਲਦੇ ਨਜ਼ਰ ਆਏ। ਉਨ੍ਹਾਂ ਵੱਲੋਂ ਲੋਕਾਂ ਦੀਆਂ ਹਾਲ ਚਾਲ ਜਾਣਿਆ ਗਿਆ। ਪੱਪੀ ਪਰਾਸ਼ਰ ਨਾਲ ਚੱਲ ਰਹੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਇਸ ਮੌਕੇ ਅਸ਼ੋਕ ਪਰਾਸ਼ਰ ਵੱਲੋਂ ਸਰਾਕਰ ਦੇ ਕੰਮਾਂ ਤੇ ਵੀ ਚਣੰਨਾ ਪਾਇਆ ਗਿਆ। ਅਸ਼ੋਕ ਜੀ ਨੇ ਦੱਸਿਆ ਕਿ ਆਮ ਲੋਕਾਂ ਦੇ ਲਈ ਆਮ ਆਦਮੀ ਪਾਰਟੀ ਨੇ ਵੱਡੇ ਕਦਮ ਚੁੱਕੇ ਹਨ। ਸਿੱਖਿਆ ਅਤੇ ਸਿਹਤ ਨੂੰ ਪਾਰਟੀ ਵੱਲੋਂ ਤਰਜੀਹ ਦਿੰਦਿਆਂ ਸਕੂਲ ਔਫ ਐਮਿਨੇਂਸ ਬਨਵਾਉਣੇ, ਮੁਹੱਲਾ ਕਲੀਨਿਕ ਖੋਲਣੇ, 600 ਯੂਨਿਟ ਬਿਜਲੀ ਫਰੀ ਦੇਣੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇੰਨਾ ਸਹੂਲਤਾਂ ਨਾਲ ਹਰ ਪੰਜਾਬੀ ਦਾ ਆਰਥਿਕ ਵਿਕਾਸ ਹੋਇਆ ਹੈ। ਜਿਸਦੀ ਹਾਮੀ ਪੈਦਲ ਮਾਰਚ ਕਰਦੇ ਲੋਕਾਂ ਨੇ ਵੀ ਭਰੀ ਹੈ। ਹੁਣ ਲੋਕੰਦੇ ਏਸੇ ਵਿਸ਼ਵਾਸ ਨਾਲ ਮੈਂ ਲੁਧਿਆਣਾ ਵਿਚ ਵੱਡਾ ਹਸਪਤਾਲ ਲੈ ਕੇ ਆਉਣਾ ਹੈ ਜਿਸ ਲਈ ਉਨ੍ਹਾਂ ਨੂੰ ਲੁਧਿਆਣਾ ਦੀ ਜਨਤਾ ਦਾ ਸਾਥ ਚਾਹੀਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੁਧਿਆਣਾ ਦੇ ਵਿਕਾਸ ਲਈ ਤੁਸੀਂ ਮੇਰਾ ਸਾਥ ਜ਼ਰੂਰ ਦੇਵੋਗੇ। ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਅਸ਼ੋਕ ਪਰਾਸ਼ਰ ਵਰਗਾ ਆਗੂ ਲੁਧਿਆਣਾ ਨੂੰ ਨਹੀਂ ਮਿਲ ਸਕਦਾ। ਉਨ੍ਹਾਂ ਦਾ ਸੁਭਾ ਦੇ ਲੋਕ ਕਾਇਲ ਹਨ। ਅੱਜ ਦਾ ਪੈਦਲ ਮਾਰਚ ਇਸਦਾ ਉਦਾਹਰਣ ਬਣਿਆ ਹੈ। ਮੈਂ ਆਪਣੇ ਹਲਕੇ ਦੀ ਜਨਤਾ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁਣਾ ਹਾਂ ਕਿ ਆਉਣ ਵਾਲਿਆਂ ਲੋਕਸਭਾ ਚੋਣਾਂ ਵਿੱਚ ਤੁਹਾਨੂੰ ਲੁਧਿਆਣਾ ਦੇ ਲੋਕ ਸੰਸਦ ਚ ਜਰੂਰ ਭੇਜਣਗੇ।
