January 22, 2025

Punjab Speaks Team / Panjab
ਮੋਗਾ ਜਿਲਾ ਦੇ ਪਿੰਡ ਤਖਾਣਵੱਧ ਦੀ ਰਹਿਣ ਵਾਲੀ ਇੱਕ ਲੜਕੀ ਜੋ ਦੋਹਾ ਕੱਤਰ ਵਿੱਚ ਕੰਮ ਦੇ ਸਿਲਸਿਲੇ ਵਿੱਚ ਜਾਣਾ ਚਾਹੁੰਦੀ ਸੀ ਅਤੇ ਗ਼ਲਤ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਈ ਜਿਸ ਦੇ ਚਲਦਿਆਂ ਉਸ ਨੂੰ ਬੰਬੇ ਦੀ ਕਾਰਗਿਲ ਜੇਲ੍ਹ ਵਿੱਚ ਸੱਤ ਦਿਨ ਤੱਕ ਬੰਦ ਰੱਖਿਆ ਗਿਆ ਸਮਾਜ ਸੇਵੀਆਂ ਵੱਲੋਂ ਲੜਕੀ ਨੂੰ ਅਦਾਲਤ ਤੋਂ ਜਮਾਨਤ 'ਤੇ ਰਿਹਾ ਕਰਵਾ ਕੇ ਲੜਕੀ ਨੂੰ ਉਸਦੇ ਘਰ ਤਖਾਣਵੱਧ ਪਰਿਵਾਰ ਦੇ ਹਵਾਲੇ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਲੜਕੀ ਨੇ ਕਿਹਾ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਕੱਤਰ ਵਿੱਚ ਜਾਣਾ ਚਾਹੁੰਦੀ ਸੀ ਅਤੇ ਸਾਡੇ ਜਾਣ ਪਹਿਚਾਣ ਦੀ ਮਹਿਲਾ ਜੋ ਕਿ ਦੂਰ ਦੀ ਰਿਸ਼ਤੇਦਾਰੀ ਵਿੱਚ ਮੇਰੀ ਮਾਸੀ ਲੱਗਦੀ ਹੈ ਜਿਸ ਨੇ ਬਾਘਾਪੁਰਾਣਾ ਦੇ ਨਾਲ ਪਿੰਡ ਦੇ ਰਹਿਣ ਵਾਲੇ ਏਜੈਂਟ ਨਾਲ ਸਾਡੀ ਮੁਲਾਕਾਤ ਕਰਵਾਈ ਅਤੇ ਉਸ ਏਜੰਟ ਨੇ ਮੇਰਾ ਵੀਜ਼ਾ ਲਗਵਾ ਕੇ ਦਿੱਤਾ ਜੋ ਕਿ ਗ਼ਲਤ ਵੀਜ਼ਾ ਸੀ।
ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਮੈਂ ਬੰਬੇ ਏਅਰਪੋਰਟ ਤੇ ਪਹੁੰਚੀ ਤਾਂ ਉਥੇ ਉਹਨਾਂ ਨੇ ਮੈਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਏਜੰਟ ਨੇ ਪਹਿਲਾਂ ਸਾਡੇ ਕੋਲੋਂ 50 ਹਜਾ਼ਾਰ ਰੁਪਏ ਨਗਦ ਲਏ ਅਤੇ 30 ਹਜ਼ਾਰ ਗੂਗਲ ਪੇ ਕਰਵਾਏ ਅਤੇ ਹੁਣ ਬੰਬੇ ਤੋਂ ਮੈਨੂੰ ਲੈ ਕੇ ਆਉਣ ਲਈ ਕਰੀਬ ਡੇਢ ਲੱਖ ਤੋਂ ਜਿਆਦਾ ਦਾ ਖਰਚਾ ਆ ਗਿਆ ਹੈ।
ਇਸ ਮੌਕੇ ਉਨ੍ਹਾਂ ਇਨਸਾਫ ਦੀ ਮੰਗ ਕਰਦਿਆ ਕਿਹਾ ਕਿ ਇਨ੍ਹਾਂ ਦੋਨਾਂ ਦੇ ਉੱਪਰ ਕਾਰਵਾਈ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬਸੰਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਲੜਕੀ ਦੇ ਮਾਤਾ ਪਿਤਾ ਆਏ ਸਨ ਅਤੇ ਉਨ੍ਹਾਂ ਕਿਹਾ ਕਿ ਏਜੰਟ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ। ਅਤੇ ਉਹਨਾਂ ਦੀ ਲੜਕੀ ਬੰਬੇ ਦੀ ਜੇਲ੍ਹ ਵਿੱਚ ਬੰਦ ਹੈ। ਅਤੇ ਅਸੀਂ ਬੰਬੇ ਮਾਨਯੋਗ ਅਦਾਲਤ ਤੋਂ ਲੜਕੀ ਨੂੰ 30 ਹਜਾਰ ਦਾ ਜੁਰਮਾਨਾ ਦੇ ਕੇ ਜਮਾਨਤ ਤੇ ਰਿਹਾ ਕਰਵਾ ਕੇ ਕਰ ਲੈ ਕੇ ਆਇਆ ਹਾਂ ਉਹਨਾਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਪੂਰੀ ਚੰਗੀ ਤਰਾਂ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਏਜੰਟ ਸਹੀ ਹੈ ਜਾਂ ਗਲਤ।
Fraud Committed In The Name Of Sending Abroad The Girl Remained In Jail For Seven Days Social Workers Arranged Bail
