ਮਈ 'ਚ ਰੇਲਵੇ ਨੇ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲਿਆ 3 ਕਰੋੜ ਰੁਪਏ ਤੋਂ ਵੱਧ ਜੁਰਮਾਨਾ    ਪੰਜਾਬ 'ਚ ਕਤਲ ਦੇ ਕੇਸ 'ਚ ਫਸੇ ਸਨ 3 ਮਾਸੂਮ ਦੋਸਤ, 2021 'ਚ ਦਰਜ ਹੋਇਆ ਸੀ ਕੇਸ, ਹੋਏ ਬਰੀ    ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਫਟੇ ਮਿਲੇ ਅੰਗ    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਦਾ ਦੇਹਾਂਤ, ਐਡਵੋਕੇਟ ਧਾਮੀ ਵੱਲੋਂ ਪ੍ਰਗਟਾਇਆ ਦੁੱਖ    ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਪੁੱਜੇ ਪਟਿਆਲਾ ਜੇਲ੍ਹ, ਕੀਤੀ ਰਾਜੋਆਣਾ ਨਾਲ ਮੁਲਾਕਾਤ    ਸਰਕਾਰੀ ਹਸਪਤਾਲ ਦੇ ਚੇਂਜਿੰਗ ਰੂਮ ’ਚ ਲੁਕ ਕੇ ਸਕਿਓਰਿਟੀ ਗਾਰਡ ਬਣਾਉਂਦਾ ਸੀ ਔਰਤਾਂ ਦੀ ਵੀਡੀਓ, ਕੀਤਾ ਗ੍ਰਿਫਤਾਰ    ਰਾਜਪੁਰਾ-ਅੰਬਾਲਾ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜਖ਼ਮੀ    25 ਸਾਲਾਂ ਤੋਂ ਨੇਪਾਲ ਬਾਰਡਰ ’ਤੇ ਮਿਸ਼ਨਰੀਜ਼ ਦਾ ਜਾਲ, ਲਾਲਚ ਦੇ ਕੇ ਤਿੰਨ ਹਜ਼ਾਰ ਸਿੱਖਾਂ ਦੇ ਕੀਤੇ ਜਾ ਰਹੇ ਹਨ ਧਰਮ ਪਰਿਵਰਤਨ    AAP ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਦਾ ਵੱਡਾ ਹਮਲਾ, ਕਿਹਾ- ਭਾਜਪਾ ਹੈ ਨਸ਼ੇ ਦੇ ਕਾਰੋਬਾਰ ਦੀ ਅਸਲੀ ਸਰਪ੍ਰਸਤ!    ਸਰਕਾਰੀ ਕਾਲਜ 'ਚ ਪਾਰਕਿੰਗ ਬਣਾਉਣ ਦਾ ਮਾਮਲੇ 'ਚ ਵਿਦਿਆਰਥਣਾਂ ਨੇ ਜ਼ਮੀਨ 'ਚ ਲਗਾਏ ਖੰਭੇ ਪੁੱਟੇ   
25 ਸਾਲਾਂ ਤੋਂ ਨੇਪਾਲ ਬਾਰਡਰ ’ਤੇ ਮਿਸ਼ਨਰੀਜ਼ ਦਾ ਜਾਲ, ਲਾਲਚ ਦੇ ਕੇ ਤਿੰਨ ਹਜ਼ਾਰ ਸਿੱਖਾਂ ਦੇ ਕੀਤੇ ਜਾ ਰਹੇ ਹਨ ਧਰਮ ਪਰਿਵਰਤਨ
May 28, 2025
Missionaries-Have-Been-Running-A

Punjab Speaks Team / Panjab

ਟਾਟਰਗੰਜ, ਬੈਲਹਾ, ਬਾਜਾਰਘਾਟ, ਵਮਨਪੁਰ ਭਗੀਰਥ ਤੇ ਟਰਾਂਸ ਸ਼ਾਰਦਾ ਦੇ ਆਸ-ਪਾਸ ਦਾ ਖੇਤਰ ਈਸਾਈ ਮਿਸ਼ਨਰੀਜ਼ ਦੇ ਜਾਲ ’ਚ ਫੱਸ ਗਿਆ। 25 ਸਾਲ ਪਹਿਲਾਂ ਨੇਪਾਲ ਦੇ ਰਸਤੇ ਆਏ ਪਾਦਰੀ ਨੇ ਟਾਟਰਗੰਜ ’ਚ ਇਕ ਸਿੱਖ ਦਾ ਧਰਮ ਪਰਿਵਰਤਨ ਕੀਤਾ ਸੀ ਜਿਸ ਦੇ ਬਾਅਦ ਗਿਣਤੀ ਵੱਧ ਕੇ ਸੈਂਕੜਿਆਂ ’ਚ ਪਹੁੰਚ ਗਈ। ਬੈਲਹਾ ਗੁਰਦੁਆਰਾ ਕਮੇਟੀ ਦੇ ਮੈਨੇਜਰ ਗੁਰਦਿਆਲ ਸਿੰਘ ਦਾਅਵਾ ਕਰਦੇ ਹਨ ਕਿ ਹੁਣ ਤੱਕ ਤਿੰਨ ਹਜ਼ਾਰ ਤੋਂ ਜ਼ਿਆਦਾ ਸਿੱਖਾਂ ਦਾ ਧਰਮ ਪਰਿਵਰਤਨ ਕੀਤਾ ਜਾ ਚੁੱਕਾ ਹੈ। ਕਿਸੇ ਨੂੰ ਲਾਲਚ ਦਿੱਤਾ ਤਾਂ ਕਿਸੇ ਨੂੰ ਦਬਾਅ ਬਣਾ ਕੇ ਈਸਾਈ ਬਣਾ ਦਿੱਤਾ ਗਿਆ। ਇਨ੍ਹਾਂ ’ਚ 150 ਦੀ ਸੂਚੀ ਡੀਐੱਮ ਨੂੰ ਸੌਂਪੀ ਸੀ ਪਰ ਹਾਲੇ ਤੱਕ ਕਾਰਵਾਈ ਦਾ ਇੰਤਜ਼ਾਰ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਸ਼ੀਪੁਰ ਮਿਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਨੂੰ ਮਾਮਲੇ ਦੀ ਵਿਸਥਾਰਤ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸੁਖਵਿੰਦਰ ਸਿੰਘ ਨੇ ਕਿਹਾ ਕਿ ਪੀਲੀਭੀਤ ਦੇ ਆਸ-ਪਾਸ ਦੇ 15-20 ਪਿੰਡਾਂ ’ਚ ਜਿੱਥੇ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ, ਈਸਾਈ ਭਾਈਚਾਰੇ ਦੇ ਪੈਰੋਕਾਰ ਇਸ ਇਲਾਕੇ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾ ਰਹੇ ਹਨ। ਹੜ੍ਹ ਦੇ ਕਾਰਨ ਆਰਥਿਕ ਰੂਪ ਨਾਲ ਕਮਜ਼ੋਰ ਹੋਏ ਲੋਕ ਧਰਮ ਪਰਿਵਰਤਨ ਲਈ ਲਾਲਚ ਦਾ ਸ਼ਿਕਾਰ ਹੋ ਰਹੇ ਹਨ। ਡੀਐੱਮ ਗਿਆਨੇਂਦਰ ਸਿੰਘ ਨੇ ਦੱਸਿਆ ਕਿ ਧਰਮ ਪਰਿਵਰਤਨ ਸਬੰਧੀ ਸ਼ਿਕਾਇਤ ਦਾ ਨੋਟਿਸ ਲਿਆ ਗਿਆ ਹੈ। ਇਸ ਬਾਰੇ ਪੂਰਨਪੁਰ ਦੇ ਉਪਜ਼ਿਲ੍ਹਾ ਅਧਿਕਾਰੀ ਨੂੰ ਵਿਸਥਾਰਤ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਪੁਲਿਸ ਵੀ ਜਾਂਚ ਕਰ ਰਹੀ ਹੈ। ਜੇਕਰ ਕੋਈ ਵਿਅਕਤੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਕਾਰਵਾਈ ਕੀਤੀ ਜਾਏਗੀ।

ਸਰਹੱਦ ’ਤੇ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਦੀ ਤਾਇਨਾਤੀ ਰਹਿੰਦੀ ਹੈ ਪਰ ਕਿਸੇ ਦੇ ਆਉਣ-ਜਾਣ ’ਤੇ ਰੋਕ ਨਹੀਂ ਹੈ। ਇਹੀ ਕਾਰਨ ਹੈ ਕਿ ਈਸਾਈ ਮਿਸ਼ਨਰੀਜ਼ ਨੂੰ ਪੈਰ ਫੈਲਾਉਣ ’ਚ ਕੋਈ ਦਿੱਕਤ ਨਹੀਂ ਹੋਈ। ਇਲਾਕੇ ਦੇ ਪਿੰਡਾਂ ਨੂੰ ਸ਼ਾਰਦਾ ਨਦੀ ਦਾ ਹੜ੍ਹ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਮਿਸ਼ਨਰੀਜ਼ ਦੇ ਲੋਕਾਂ ਨੇ ਭੂਗੌਲਿਕ ਹਾਲਾਤ ਤੇ ਆਰਥਿਕ ਮਜ਼ਬੂਰੀ ਦਾ ਫ਼ਾਇਦਾ ਉਠਾਉਂਦੇ ਹੋਏ ਧਰਮ ਪਰਿਵਰਤਨ ਸ਼ੁਰੂ ਕੀਤਾ। ਸਾਲਾਂ ਤੱਕ ਦੁਰਗਮ ਇਲਾਕੇ ਦੀਆਂ ਸਰਗਰਮੀਆਂ ਹੈੱਡਕੁਆਰਟਰ ਤੱਕ ਨਹੀਂ ਪਹੁੰਚ ਸਕੀਆਂ। ਇਸ ਦੌਰਾਨ ਮਿਸ਼ਨਰੀਜ਼ ਦਾ ਰੈਕੇਟ ਏਨਾ ਵੱਡਾ ਹੋ ਚੁੱਕਾ ਸੀ ਕਿ ਜ਼ਿਲ੍ਹੇ ਦੇ ਆਖ਼ਰੀ ਪਿੰਡ ਬੈਲਹਾ ’ਚ ਚਰਚ ਬਣਾਇਆ ਜਾਣ ਲੱਗਾ ਸੀ। ਜੂਨ 2024 ’ਚ ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਤਤਕਾਲੀ ਐੱਸਪੀ ਨੂੰ ਕੀਤੀ ਸੀ। ਉਸ ਸਮੇਂ ਬਿਨਾ ਇਜਾਜ਼ਤ ਬਣ ਰਹੇ ਚਰਚ ਦਾ ਨਿਰਮਾਣ ਰੁਕਵਾ ਦਿੱਤਾ।

Missionaries Have Been Running A Trap On The Nepal Border For 25 Years Converting Three Thousand Sikhs By Giving Them Bribes


Recommended News
Punjab Speaks ad image
Trending
Just Now