ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਅਮਰੀਕਾ-ਈਰਾਨ ਇਤਿਹਾਸਕ ਸਮਝੌਤਾ: ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ‘ਚ ਹੋਣਗੇ ਅਧਿਕਾਰਤ ਦਸਤਖਤ
June 15, 2026
Historic-US-Iran-Deal-Official-S

Punjab Speaks Team / Punjab

ਤੇਹਰਾਨ 15 ਜੂਨ 2026 :ਪੱਛਮੀ ਏਸ਼ੀਆ ਨੂੰ ਤਬਾਹ ਕਰ ਦੇਣ ਵਾਲੇ ਅਮਰੀਕਾ ਅਤੇ ਈਰਾਨ ਦੇ ਭਿਆਨਕ ਸੰਘਰਸ਼ ‘ਤੇ ਹੁਣ ਵਿਰਾਮ ਲੱਗਣ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਚਾਨਕ ਆਏ ਇੱਕ ਐਲਾਨ ਅਤੇ ਉਸ ਤੋਂ ਬਾਅਦ ਈਰਾਨ ਦੇ ਉਪ-ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਦੀ ਪੁਸ਼ਟੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਦੋਵੇਂ ਮਹਾਸ਼ਕਤੀਆਂ ਹੁਣ ਜੰਗ ਦੇ ਮੈਦਾਨ ਨੂੰ ਛੱਡ ਕੇ ਗੱਲਬਾਤ ਦੀ ਮੇਜ਼ ‘ਤੇ ਆ ਚੁੱਕੀਆਂ ਹਨ।

ਹਾਲਾਂਕਿ, ਇਹ ਸ਼ਾਂਤੀ ਇੰਨੀ ਆਸਾਨ ਨਹੀਂ ਹੈ। ਇੱਕ ਪਾਸੇ ਜਿੱਥੇ ਟਰੰਪ ਨੇ ਦੁਨੀਆ ਭਰ ਦੇ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂਮੱਧ (Strait of Hormuz) ਤੋਂ ਤੇਲ ਦਾ ਵਪਾਰ ਸ਼ੁਰੂ ਕਰਨ ਦਾ ਸੱਦਾ ਦੇ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇਰਾਨ ਨੇ ਆਪਣੀਆਂ ਬੰਦੂਕਾਂ ਦਾ ਰੁਖ ਹੇਠਾਂ ਕਰਨ ਦੇ ਬਾਵਜੂਦ ਤੇਵਰ ਸਖ਼ਤ ਰੱਖੇ ਹਨ। ਇਰਾਨ ਦਾ ਸਾਫ਼ ਕਹਿਣਾ ਹੈ ਕਿ ਉਹ ਸਮਝੌਤੇ ਦੀ ਮੇਜ਼ ‘ਤੇ ਉਦੋਂ ਹੀ ਬੈਠੇਗਾ, ਜਦੋਂ ਅਮਰੀਕਾ ਪਹਿਲਾਂ ਆਪਣੀ ਤਰਫ਼ੋਂ ਲਗਾਈਆਂ ਪਾਬੰਦੀਆਂ ਨੂੰ ਹਟਾਏਗਾ ਅਤੇ ਉਸ ਦੀ ਜ਼ਬਤ ਕੀਤੀ ਜਾਇਦਾਦ ਨੂੰ ਆਜ਼ਾਦ ਕਰੇਗਾ।

ਸਮਝੌਤੇ ਨੂੰ ਲੈ ਕੇ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ‘ਤੇ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ ਕਿ ਈਰਾਨ ਨਾਲ ਸਮਝੌਤਾ ਹੁਣ ਪੂਰਾ ਹੋ ਚੁੱਕਾ ਹੈ। ਸਾਰਿਆਂ ਨੂੰ ਵਧਾਈ।

ਆਪਣੀ ਪੋਸਟ ਵਿੱਚ ਟਰੰਪ ਨੇ ਇਸ ਗੱਲ ‘ਤੇ ਜ਼ੋਰ ਦਿੱਤਾ “ਮੈਂ ਹੋਰਮੁਜ਼ ਜਲਡਮਰੂਮੱਧ ਨੂੰ ਪੂਰੀ ਤਰ੍ਹਾਂ ਖੋਲ੍ਹਣ ਅਤੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ (Blockade) ਨੂੰ ਤੁਰੰਤ ਹਟਾਉਣ ਦੀ ਇਜਾਜ਼ਤ ਦਿੰਦਾ ਹਾਂ।

ਸਮਝੌਤੇ ‘ਤੇ ਈਰਾਨ ਦੀ ਮੋਹਰ, ਪਰ ਸ਼ਰਤਾਂ ਅਜੇ ਵੀ ਸਖ਼ਤ

ਟਰੰਪ ਦੇ ਐਲਾਨ ਤੋਂ ਬਾਅਦ ਈਰਾਨ ਨੇ ਇਸ ਸ਼ਾਂਤੀ ਸਮਝੌਤੇ ‘ਤੇ ਮੋਹਰ ਤਾਂ ਜ਼ਰੂਰ ਲਗਾ ਦਿੱਤੀ ਹੈ, ਪਰ ਈਰਾਨ ਦੇ ਉਪ-ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਨੇ ਸਾਫ਼ ਕੀਤਾ ਹੈ ਕਿ ਇਸ ਸਮਝੌਤੇ ਦਾ ਮਤਲਬ ਅਮਰੀਕਾ ‘ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਈਰਾਨ ਪਹਿਲਾਂ ਇਹ ਜਾਂਚੇਗਾ ਕਿ ਅਮਰੀਕਾ ਆਪਣੇ ਵਾਅਦੇ ਪੂਰੇ ਕਰ ਰਿਹਾ ਹੈ ਜਾਂ ਨਹੀਂ।

ਸ਼ੁੱਕਰਵਾਰ ਨੂੰ ਹੋਵੇਗਾ ਅਧਿਕਾਰਤ ਐਲਾਨ

ਸਮਝੌਤੇ ਨੂੰ ਲੈ ਕੇ ਈਰਾਨੀ ਮੰਤਰੀ ਨੇ ਦੱਸਿਆ ਕਿ ਇਸ ਸ਼ੁੱਕਰਵਾਰ ਯਾਨੀ 19 ਜੂਨ ਨੂੰ ਦੋਵਾਂ ਦੇਸ਼ਾਂ ਦੇ ਵਫ਼ਦਾਂ (delegations) ਦੇ ਮੁਖੀਆਂ ਵਿਚਕਾਰ ਇੱਕ ਅਧਿਕਾਰਤ ਬੈਠਕ ਹੋਵੇਗੀ, ਜਿਸ ਵਿੱਚ ਅਗਲੀ ਗੱਲਬਾਤ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ। ਇਸੇ ਦਸਤਖਤ ਸਮਾਰੋਹ ਤੋਂ ਬਾਅਦ ਇਸ ਪੂਰੇ ਸਮਝੌਤੇ ਦੇ ਦਸਤਾਵੇਜ਼ (text) ਨੂੰ ਆਮ ਜਨਤਾ ਲਈ ਜਾਰੀ ਕਰ ਦਿੱਤਾ ਜਾਵੇਗਾ।

‘ਇਹ ਸਮਝੌਤਾ ਇਰਾਨ ਦੀ ਫੌਜੀ ਤਾਕਤ ਦੇ ਦਮ ‘ਤੇ’ – ਗ਼ਰੀਬਾਬਾਦੀ

ਈਰਾਨ ਦੇ ਸਰਕਾਰੀ ਨਿਊਜ਼ ਚੈਨਲ ‘ਪ੍ਰੈੱਸ ਟੀਵੀ’ (Press TV) ਅਤੇ ‘ਅਲ ਜਜ਼ੀਰਾ’ (Al Jazeera) ਮੁਤਾਬਕ, ਗ਼ਰੀਬਾਬਾਦੀ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਸਮਝੌਤਾ ਅਮਰੀਕਾ ‘ਤੇ ਕਿਸੇ ਭਰੋਸੇ ਕਰਕੇ ਨਹੀਂ, ਬਲਕਿ ਈਰਾਨ ਦੀ ਫੌਜੀ ਤਾਕਤ ਦੇ ਦਮ ‘ਤੇ ਹੋਇਆ ਹੈ। ਇਸ ਤੋਂ ਇਲਾਵਾ ਈਰਾਨੀ ਉਪ-ਵਿਦੇਸ਼ ਮੰਤਰੀ ਨੇ ਆਪਣੇ ਦੇਸ਼ ਦੇ ਰੁਖ ਨੂੰ ਸਖ਼ਤ ਰੱਖਦਿਆਂ ਕਿਹਾ ਕਿ ਜਿਸ ਅਮਰੀਕਾ ਨੇ ਆਪਣੇ ਬੁਰੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਸਾਡੇ ‘ਤੇ ਹਮਲਾ ਕੀਤਾ ਸੀ, ਉਹ ਆਪਣੇ ਸਾਰੇ ਮਕਸਦਾਂ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਜੰਗ ਵਿੱਚ ਈਰਾਨ ਨੂੰ ਵੱਡੀ ਜਿੱਤ ਮਿਲੀ ਹੈ। ਇਹ ਸਮਝੌਤਾ ਸਿਰਫ਼ ਗੱਲਬਾਤ ਦਾ ਨਤੀਜਾ ਨਹੀਂ ਹੈ, ਬਲਕਿ ਇਹ ਇਰਾਨ ਦੀਆਂ ਫੌਜੀ ਪ੍ਰਾਪਤੀਆਂ ਅਤੇ ਸਾਡੇ ਵੀਰ ਸ਼ਹੀਦਾਂ ਦੇ ਪਵਿੱਤਰ ਖ਼ੂਨ ਦਾ ਕਰਜ਼ ਹੈ, ਜਿਨ੍ਹਾਂ ਨੇ ਦੇਸ਼ ਦੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ।

‘ਦੁਸ਼ਮਣ ‘ਤੇ ਭਰੋਸਾ ਨਹੀਂ, ਅਸੀਂ ਰੱਖਾਂਗੇ ਤਿੱਖੀ ਨਜ਼ਰ’

ਗ਼ਰੀਬਾਬਾਦੀ ਨੇ ਇਹ ਵੀ ਸਾਫ਼ ਕੀਤਾ ਕਿ ਇਸ ਸਮਝੌਤੇ ਦੇ ਖਰੜੇ (draft) ਵਿੱਚ ਇਰਾਨ ਨੇ ਆਪਣੀਆਂ ਸਾਰੀਆਂ ਮੁੱਖ ਸ਼ਰਤਾਂ ਅਤੇ ਗੱਲਾਂ ਨੂੰ ਸ਼ਾਮਲ ਕਰਵਾ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਦਸਤਾਵੇਜ਼ ਦਾ ਮਤਲਬ ਇਹ ਬਿਲਕੁਲ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਈਰਾਨ ਨੂੰ ਵਾਸ਼ਿੰਗਟਨ ‘ਤੇ ਭਰੋਸਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਹਰ ਕਦਮ ਅਤੇ ਉਸ ਦੇ ਵਾਅਦਿਆਂ ਨੂੰ ਪੂਰਾ ਕਰਨ ਦੇ ਤੌਰ-ਤਰੀਕਿਆਂ ‘ਤੇ ਤਿੱਖੀ ਨਜ਼ਰ ਰੱਖਾਂਗੇ।

ਈਰਾਨ ਨੇ ਇਸ ਸਮਝੌਤੇ ਨੂੰ ਪੂਰੀ ਤਰ੍ਹਾਂ ਸ਼ਰਤਾਂ ‘ਤੇ ਅਧਾਰਤ ਰੱਖਿਆ ਹੈ। ਗ਼ਰੀਬਾਬਾਦੀ ਅਨੁਸਾਰ ਇਰਾਨ ਸਭ ਤੋਂ ਪਹਿਲਾਂ ਇਹ ਜਾਂਚੇਗਾ ਅਤੇ ਪੱਕਾ ਕਰੇਗਾ ਕਿ ਅਮਰੀਕਾ ਨੇ ਆਪਣੇ ਵਾਅਦਿਆਂ ਨੂੰ ਜ਼ਮੀਨ ‘ਤੇ ਉਤਾਰਿਆ ਹੈ ਜਾਂ ਨਹੀਂ।

ਇਸ ਤੋਂ ਇਲਾਵਾ ਈਰਾਨ ਆਪਣੀਆਂ ਤਿੰਨ ਸਖ਼ਤ ਸ਼ਰਤਾਂ ‘ਤੇ ਅਜੇ ਵੀ ਅੜਿਆ ਹੋਇਆ ਹੈ ਅਮਰੀਕਾ ਨੂੰ ਸਭ ਤੋਂ ਪਹਿਲਾਂ ਜੰਗ ਪੂਰੀ ਤਰ੍ਹਾਂ ਰੋਕਣੀ ਹੋਵੇਗੀ। ਸਮੁੰਦਰੀ ਪਾਬੰਦੀ ਹਟਾਉਣੀ ਹੋਵੇਗੀ। ਇਰਾਨ ਦੇ ਜ਼ਬਤ ਕੀਤੇ ਪੈਸੇ ਵਾਪਸ ਕਰਨੇ ਹੋਣਗੇ। ਉਪ-ਵਿਦੇਸ਼ ਮੰਤਰੀ ਨੇ ਅਖੀਰ ਵਿੱਚ ਕਿਹਾ ਕਿ ਈਰਾਨ ਅਗਲੇ 60 ਦਿਨਾਂ ਦੀ ਅੰਤਿਮ ਗੱਲਬਾਤ ਦੇ ਦੌਰ ਵਿੱਚ ਉਦੋਂ ਹੀ ਸ਼ਾਮਲ ਹੋਵੇਗਾ, ਜਦੋਂ ਅਮਰੀਕਾ ਇਹ ਤਿੰਨੇ ਸ਼ੁਰੂਆਤੀ ਸ਼ਰਤਾਂ ਪੂਰੀਆਂ ਕਰ ਦੇਵੇਗਾ।

Historic US Iran Deal Official Signing To Take Place In Switzerland On Friday


Recommended News
Trending
Just Now