ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਵਿਦਿਆਰਥੀ ਵੀਜ਼ਿਆਂ ਦੀ ਆੜ ‘ਚ ਵਿਦੇਸ਼ਾਂ ਤੋਂ ਚੱਲ ਰਿਹਾ ਗੈਂਗਸਟਰਾਂ ਦਾ ਖੂਨੀ ਨੈੱਟਵਰਕ, ਅਮਰੀਕਾ ਤੇ ਕੈਨੇਡਾ ਬਣੇ ਸੁਰੱਖਿਅਤ ਠਿਕਾਣੇ
June 10, 2026
A-Bloody-Network-Of-Gangsters-Op

Punjab Speaks Team / Punjab

ਨਵੀਂ ਦਿੱਲੀ 10 ਜੂਨ 2026:ਨੇਕ ਇਰਾਦਿਆਂ ਤੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਸੱਤ ਸਮੁੰਦਰ ਪਾਰ ਜਾਣ ਵਾਲੇ ਵਿਦਿਆਰਥੀਆਂ ਦੀ ਆੜ ’ਚ ਹੁਣ ਅਪਰਾਧ ਦਾ ਇਕ ਅਜਿਹਾ ਘਿਣੌਨਾ ਚਿਹਰਾ ਸਾਹਮਣੇ ਆਇਆ ਹੈ, ਜਿਸ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਨਿਊਜ਼ਵੀਕ ਦੀ ਇਕ ਹਾਲੀਆ ਤੇ ਹੈਰਾਨ ਕਰਨ ਵਾਲੀ ਰਿਪੋਰਟ ਨੇ ਇਸ ਕੌੜੇ ਸੱਚ ਨੂੰ ਉਜਾਗਰ ਕੀਤਾ ਹੈ ਕਿ ਭਾਰਤ ’ਚ ਹੱਤਿਆ, ਰੰਗਦਾਰੀ, ਜਬਰੀ ਵਸੂਲੀ ਤੇ ਅੱਤਵਾਦ ਫੈਲਾਉਣ ਵਾਲੇ ਬਦਨਾਮ ਅਪਰਾਧੀ ਹੁਣ ਅਮਰੀਕਾ ਤੇ ਕੈਨੇ਼ਡਾ ਦੀ ਧਰਤੀ ਨੂੰ ਆਪਣੀ ਸੁਰੱਖਿਅਤ ਪਨਾਹਗਾਹ ਬਣਾ ਚੁੱਕੇ ਹਨ। ਇਹ ਅਪਰਾਧੀ ਵਿਦਿਆਰਥੀ ਵੀਜ਼ੇ, ਨਾਜਾਇਜ਼ ਘੁਸਪੈਠ ਤੇ ਸਿਆਸੀ ਪਨਾਹ (ਅਸਾਈਲਮ) ਦੇ ਰਸਤੇ ਦੀ ਦੁਰਵਰਤੋਂ ਕਰ ਕੇ ਨਾ ਸਿਰਫ਼ ਇੱਥੇ ਦਾਖ਼ਲ ਹੁੰਦੇ ਹਨ, ਬਲਕਿ ਉੱਥੇ ਬੈਠ ਕੇ ਭਾਰਤ ’ਚ ਆਪਣੀ ਖੂਨੀ ਖੇਡ ਨੂੰ ਬੇਖੌਫ ਅੰਜਾਮ ਦੇ ਰਹੇ ਹਨ।

ਇਕ ਪੂਰਬੀ ਅਮਰੀਕੀ ਸੁਰੱਖਿਆ ਅਧਿਕਾਰੀ ਦੇ ਸ਼ਬਦਾਂ ’ਚ ਕਹੀਏ ਤਾਂ ਇਹ ਗੈਂਗਸਟਰ ਸ਼ੁਰੂ ’ਚ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਨਹੀਂ, ਬਲਕਿ ਖ਼ੁਦ ਦੀ ਖਾਲ ਬਚਾਉਣ ਲਈ ਉੱਥੇ ਪੁੱਜੇ ਸਨ। ਵੈਨਕੂਵਰ ਦੇ ਕਿਸੇ ਆਲੀਸ਼ਾਨ ਸਬਅਰਬ (ਉਪਨਗਰ) ਜਾਂ ਕੈਲੀਫੋਰਨੀਆ ਦੀ ਸੈਂਟ੍ਰਲ ਵੈਲੀ ਦੇ ਕਿਸੇ ਫਲੈਟ ’ਚ ਬੈਠ ਕੇ ਇਹ ਅਪਰਾਧੀ ਭਾਰਤ ’ਚ ਕਿਸੇ ਦੀ ਵੀ ਹੱਤਿਆ ਦਾ ਹੁਕਮ ਦੇ ਦਿੰਦੇ ਹਨ। ਉਨ੍ਹਾਂ ਨੂੰ ਬਾਖੂਬੀ ਪਤਾ ਹੈ ਕਿ ਕੌਮਾਂਤਰੀ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਕਛੂਏ ਦੀ ਰਫ਼ਤਾਰ ਨਾਲ ਚੱਲਦੀ ਹੈ ਤੇ ਇਕ ਵਾਰ ਪਨਾਹ ਦਾ ਦਾਅਵਾ ਠੋਕ ਦਿੱਤਾ ਤਾਂ ਸਾਲਾਂ ਤੱਕ ਫਾਈਲਾਂ ਦੱਬੀਆਂ ਰਹਿਣਗੀਆਂ। ਭਾਰਤੀ ਪੁਲਿਸ ਦੇ ਨੋਟਿਸ ਸਿਰਫ਼ ਕਾਗਜ਼ ਦੇ ਟੁਕੜੇ ਬਣ ਕੇ ਰਹਿ ਜਾਂਦੇ ਹਨ। ਪਰ ਦੁੱਖਦਾਈ ਪਹਿਲੂ ਇਹ ਹੈ ਕਿ ਹੁਣ ਇਹ ਖ਼ਤਰਾ ਸਿਰਫ਼ ਭਾਰਤ ਤੱਕ ਸੀਮਤ ਨਹੀਂ ਰਿਹਾ। ਇਨ੍ਹਾਂ ਗੈਂਗਸਟਰਾਂ ਨੇ ਅਮਰੀਕਾ ’ਚ ਸਥਾਨਕ ਦੁਕਾਨਦਾਰਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਆਪਣੇ ਨੈੱਟਵਰਕ ਦਾ ਇਸਤੇਮਾਲ ਕੋਕੀਨ ਤੇ ਖ਼ਤਰਨਾਕ ਫੈਂਟਾਨਿਲ ਵਰਗੇ ਨਸ਼ੀਲੇ ਪਦਾਰਥਾਂ ਨੂੰ ਫੈਲਾਉਣ ’ਚ ਕਰ ਰਹੇ ਹਨ।

ਡਿਜੀਟਲ ਗੁਮਨਾਮੀ ਤੇ ਨੌਜਵਾਨਾਂ ਦਾ ਬੇਰਹਿਮੀ ਨਾਲ ਇਸਤੇਮਾਲ

ਹਰਿਆਣਾ ਐੱਸਟੀਐੱਫਦੇ ਆਈਜੀ ਬੀ. ਸਤੀਸ਼ ਬਾਲਣ ਦਾ ਇਹ ਬਿਆਨ ਤੰਤਰ ਦੀ ਚੁਣੌਤੀ ਤੇ ਇਸ ਅਪਰਾਧ ਦੇ ਡਰਾਉਣਗੇ ਹਾਈਬ੍ਰਿਡ ਮਾਡਲ ਨੂੰ ਬਿਆਨ ਕਰਦਾ ਹੈ ਕਿ ਹੁਣ ਕਿਸੇ ਗੈਂਗਸਟਰ ਨੂੰ ਜਬਰੀ ਵਸੂਲੀ ਜਾਂ ਹੱਤਿਆ ਕਰਵਾਉਣ ਲਈ ਭਾਰਤ ’ਚ ਸਰੀਰਕ ਤੌਰ ’ਤੇ ਮੌਜੂਦ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਨੈੱਟਵਰਕ ਹੁਣ ਇਨਕ੍ਰਿਪਟਿਡ ਐਪਸ, ਕ੍ਰਿਪਟੋਕਰੰਸੀ ਤੇ ਵਿਦੇਸ਼ਾਂ ’ਚ ਬੈਠੇ ਹੈਂਡਲਰਸ ਜ਼ਰੀਏ ਚੱਲ ਰਿਹਾ ਹੈ। ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਇਸ ਖੂਨੀ ਖੇਡ ’ਚ ਭਾਰਤ ਦੇ ਮਾਸੂਮ ਤੇ ਘੱਟ ਉਮਰ ਦੇ ਨੌਜਵਾਨਾਂ ਨੂੰ ਵਰਗਲਾ ਕੇ ਮੋਹਰਾ ਬਣਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਲਗਾਤਾਰ ਇਨ੍ਹਾਂ ਅਪਰਾਧੀਆਂ ਦੀ ਹਵਾਲਗੀ ਦੀ ਮੰਗ ਕੀਤੀ ਹੈ, ਪਰ ਪੱਛਮੀ ਦੇਸ਼ਾਂ ਦੀਆਂ ਸੁਸਤ ਕਾਨੂੰਨੀ ਪੇਚੀਦਗੀਆਂ ਤੇ ਸ਼ਰਨਾਰਥੀਆਂ ਦੇ ਨਿਯਮ ਇਨ੍ਹਾਂ ਖੂੰਖਾਰ ਚਿਹਰਿਆਂ (ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਅਰਸ਼ ਡੱਲਾ) ਲਈ ਇਕ ਸੁਰੱਖਿਆ ਕਵਚ ਬਣ ਗਏ ਹਨ, ਜੋ ਆਲਮੀ ਸੁਰੱਖਿਆ ਲਈ ਇਕ ਵੱਡਾ ਨਾਸੂਰ ਹੈ।

A Bloody Network Of Gangsters Operating From Abroad Under The Guise Of Student Visas America And Canada Have Become Safe Havens


Recommended News
Trending
Just Now