ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਚਿਨਾਬ-ਬਿਆਸ ਲਿੰਕ ਟਨਲ ਨਾਲ ਪਾਕਿਸਤਾਨ ਦੀ ਵਧੇਗੀ ਟੈਂਸ਼ਨ, ਉੱਤਰੀ ਭਾਰਤ ਨੂੰ ਮਿਲੇਗਾ ਵੱਡਾ ਫਾਇਦਾ
May 27, 2026
Chenab-Beas-Link-Tunnel-Will-Inc

Punjab Speaks Team / Punjab

ਮੰਡੀ 27 ਮਈ 2026:ਸਿੰਧੂ ਜਲ ਸੰਧੀ ਦੇ ਰੱਦ ਹੋਣ ਤੇ ਭਾਰਤ ਦੇ ਸਖ਼ਤ ਕੂਟਨੀਤਕ ਰੁਖ਼ ਵਿਚਾਲੇ ਮੋਦੀ ਸਰਕਾਰ ਨੇ ਇਕ ਹੋਰ ਅਜਿਹਾ ਇਤਿਹਾਸਕ ਤੇ ਫ਼ੈਸਲਾਕੁੰਨ ਕਦਮ ਚੁੱਕਿਆ ਹੈ, ਜਿਸ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਧਰਤੀ ਨੂੰ ਹੋਰ ਪਾਣੀ ਮਿਲੇਗਾ। ਸੰਭਵ ਹੈ ਕਿ ਇਸਦੇ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ਦਾ ਪਾਣੀ ਦਾ ਵਿਵਾਦ ਵੀ ਖ਼ਤਮ ਹੋ ਜਾਵੇ। ਉਥੇ ਹੀ, ਇਸ ਨਾਲ ਸਰਹੱਦ ਪਾਰ ਤਰਥੱਲੀ ਵੀ ਮਚੇਗੀ। ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਜ਼ਿਲ੍ਹੇ ਲਾਹੌਲ ਸਪੀਤੀ ਦੇ ਕੋਕਸਰ ਤੋਂ ਮਨਾਲੀ ਦੇ ਮੜ੍ਹੀ ਤੱਕ 8.7 ਕਿਲੋਮੀਟਰ ਲੰਬੀ ਸੁਰੰਗ ਰਾਹੀਂ ਚਿਨਾਬ ਦੀ ਸਹਾਇਕ ਨਦੀ ਚੰਦਰਾ ਦਾ ਪਾਣੀ ਬਿਆਸ ’ਚ ਪਾਇਆ ਜਾਵੇਗਾ।

ਰਾਸ਼ਟਰੀ ਪਣਬਿਜਲੀ ਨਿਗਮ (ਐੱਨਐੱਚਪੀਸੀ) ਵੱਲੋਂ ਐਲਾਨਿਆ 2352.17 ਕਰੋੜ ਰੁਪਏ ਦਾ ਚਿਨਾਬ ਬਿਆਸ ਲਿੰਕ ਟਨਲ ਪ੍ਰੋਜੈਕਟ ਸਿਰਫ ਕੰਕਰੀਟ ਦਾ ਢਾਂਚਾ ਨਹੀਂ, ਬਲਕਿ ਆਧੁਨਿਕ ਭਾਰਤ ਦੀ ਇਕ ਅਜਿਹੀ ਖ਼ਾਹਿਸ਼ੀ ਯੋਜਨਾ ਹੈ, ਜੋ ਰੇਗਿਸਤਾਨ ਦੀ ਪਿਆਸ ਬੁਝਾਉਣ ਤੋਂ ਲੈ ਕੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਪਾਣੀ ਦੀ ਇਕ-ਇਕ ਬੂੰਦ ਲਈ ਤਰਸਾਏਗੀ। ਜਦੋਂ ਚਿਨਾਬ ਦੀ ਇਹ ਪਾਣੀ ਦੀ ਧਾਰ ਬਿਆਸ ’ਚ ਮਿਲ ਕੇ ਅੱਗੇ ਵਧੇਗੀ ਤਾਂ ਪਾਕਿਸਤਾਨ ਦੀਆਂ ਧੜਕਣਾਂ ਦਾ ਵਧਣਾ ਤੈਅ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 1960 ਦੀ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ। ਪੀਐੱਮ ਮੋਦੀ ਨੇ ਉਸ ਸਮੇਂ ਭਾਰਤ ਦੇ ਪਾਣੀ ਦੀ ਵਰਤੋਂ ਲਈ ਪ੍ਰੋਜੈਕਟ ਬਣਾਉਣ ਦੀ ਗੱਲ ਕਹੀ ਸੀ।

ਕੀ ਹੈ ਸਿੰਧੂ ਜਲ ਸੰਧੀ?

ਸਿੰਧੂ ਜਲ ਸੰਧੀ ’ਤੇ ਦੋਵਾਂ ਦੇਸ਼ਾਂ ਨੇ 19 ਸਤੰਬਰ 1960 ਨੂੰ ਕਰਾਚੀ ’ਚ ਵਿਸ਼ਵ ਬੈਂਕ ਦੀ ਵਿਚੋਲਗੀ ’ਚ ਦਸਤਖ਼ਤ ਕੀਤੇ ਸਨ। ਇਸਦੇ ਤਹਿਤ ਪੂਰਬੀ ਨਦੀਆਂ (ਬਿਆਸ, ਰਾਵੀ, ਸਤਲੁਜ) ਦਾ ਪੂਰਾ ਕੰਟਰੋਲ ਭਾਰਤ ਕੋਲ ਰੱਖਿਆ ਗਿਆ ਸੀ, ਜਦਕਿ ਪੱਛਮੀ ਨਦੀਆਂ (ਸਿੰਧੂ, ਚਿਨਾਬ, ਜੇਹਲਮ) ਦੇ ਪਾਣੀ ਦਾ 80 ਫ਼ੀਸਦੀ ਹਿੱਸਾ ਪਾਕਿਸਤਾਨ ਦੀ ਵਰਤੋਂ ਲਈ ਨਿਰਧਾਰਿਤ ਕੀਤਾ ਗਿਆ ਸੀ।

Chenab Beas Link Tunnel Will Increase Tension With Pakistan North India Will Get Big Benefit


Recommended News
Trending
Just Now