Germany ’ਚ Reza Pahlavi ’ਤੇ ਲਾਲ ਰੰਗ ਸੁੱਟਿਆ
April 24, 2026
Punjab Speaks Team / Punjab
24 ਅਪ੍ਰੈਲ 2026 : ਇਰਾਨ ਦੇ ਜਲਾਵਤਨ ਸ਼ਹਿਜ਼ਾਦੇ ਰਜ਼ਾ ਪਹਿਲਵੀ ’ਤੇ ਅੱਜ ਜਰਮਨੀ ਦੇ ਬਰਲਿਨ ਵਿੱਚ ਇਮਾਰਤ ਤੋਂ ਬਾਹਰ ਨਿਕਲਦੇ ਸਮੇਂ ਲਾਲ ਰੰਗ ਦਾ ਤਰਲ ਸੁੱਟ ਦਿੱਤਾ ਗਿਆ। ਪਹਿਲਵੀ ਨੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਖ਼ਤਮ ਕੀਤੀ ਸੀ, ਜਿਸ ਵਿੱਚ ਉਨ੍ਹਾਂ ਅਮਰੀਕਾ ਅਤੇ ਇਰਾਨ ਦਰਮਿਆਨ ਹੋਈ ਜੰਗਬੰਦੀ ਦੀ ਆਲੋਚਨਾ ਕੀਤੀ ਸੀ। ਘਟਨਾ ਜਰਮਨੀ ਦੀ ਫੈੱਡਰਲ ਪ੍ਰੈੱਸ ਕਾਨਫਰੰਸ ਇਮਾਰਤ ਦੇ ਬਾਹਰ ਵਾਪਰੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਸਮਰਥਕਾਂ ਵੱਲ ਹੱਥ ਹਿਲਾਇਆ ਅਤੇ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਏ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਕਥਿਤ ਮੁਲਜ਼ਮ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ। 65 ਸਾਲਾ ਪਹਿਲਵੀ ਇਰਾਨ ਦੇ ਸਾਬਕਾ ਸ਼ਾਹ ਦੇ ਪੁੱਤਰ ਹਨ, ਜਿਨ੍ਹਾਂ ਵਿਰੁੱਧ 1979 ਵਿੱਚ ਲੱਖਾਂ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ।
Red Paint Thrown At Reza Pahlavi In Germany
Recommended News
Trending
Punjab Speaks/Punjab
Just Now