ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਚੰਦਰਯਾਨ-4 ਨਾਲ ਇਤਿਹਾਸ ਰਚੇਗਾ ਭਾਰਤ: ਚੰਦਰਮਾ ਤੋਂ ਮਿੱਟੀ ਅਤੇ ਪੱਥਰਾਂ ਦੇ ਨਮੂਨੇ ਲਿਆਉਣ ਦੀ ਤਿਆਰੀ
February 26, 2026
India-will-create-history-with-c

Punjab Speaks Team / Panjab

ਅਹਿਮਦਾਬਾਦ, 26 ਫਰਵਰੀ 2026 :- ਚੰਦਰਮਾ ’ਤੇ ਚੰਦਰਯਾਨ 4 ਭੇਜਣ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਾਜੈਕਟ ਪਲਾਟ ਵਿਗਿਆਨ ’ਚ ਭਾਰਤ ਦੀ ਵੱਡੀ ਪਹਿਲ ਹੋਵੇਗੀ। ਇਸ ਤੋਂ ਇਲਾਵਾ ਚੰਦਰਯਾਨ 5 ਨੂੰ ਪੁਲਾੜ ’ਤੇ ਭੇਜਣ ਲਈ ਭਾਰਤ ਜਪਾਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਇਸਰੋ ਦੇ ਡਾਇਰੈਕਟਰ ਨਲੇਸ਼ ਐੱਮ ਡੀਸਾਈ ਨੇ ਦਿੱਤੀ।

ਡੀਸਾਈ ਨੇ ਦੱਸਿਆ ਕਿ ਇਸਰੋ ਦੇ ਵਿਗਿਆਨੀਆਂ ਨੇ 2028 ਵਿੱਚ ਚੰਦਰਮਾ ’ਤੇ ਚੰਦਰਯਾਨ ਚਾਰ ਭੇਜਣ ਲਈ ਪੂਰੀ ਤਿਆਰੀ ਖਿੱਚੀ ਹੋਈ ਹੈ। ਉਹਨਾਂ ਦੱਸਿਆ ਕਿ ਚੰਦਰਮਾ ਦੇ ਮੁਕਾਬਲੇ ਮੰਗਲ ਗ੍ਰਹਿ ਉੱਤੇ ਉਤਰਨਾ ਬਹੁਤ ਸੌਖਾ ਹੈ। ਉਹਨਾਂ ਕਿਹਾ ਵਿਗਿਆਨੀ ਚੰਦਰਮਾ ਤੋਂ ਮਿੱਟੀ ਅਤੇ ਪੱਥਰ ਦੇ ਸੈਂਪਲ ਲਵੇਗਾ ਅਤੇ ਪਾਣੀ ਦਾ ਪਤਾ ਲਾਉਣ ਲਈ ਖੋਜ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸਰੋ ਦੇ ਅਹਿਮਦਾਬਾਦ ਸੈਂਟਰ ’ਚ ਐਪਲੀਕੇਸ਼ਨ, ਕੈਮਰਾ ਅਤੇ ਡਿਵੈਲਪਮੈਂਟ ਉੱਤੇ ਕੰਮ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸਰੋ ਲਈ ਫੰਡ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸਰੋ ਲਈ, 13 ਹਜ਼ਾਰ ਕਰੋੜ ਰੁਪਏ ਦਾ ਬਜਟ ਹੈ ਅਤੇ ਹੁਣ ਕੇਂਦਰ ਨੇ ਦੋ ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਕਰੀਬ ਸੌ ਏਕੜ ਜਗ੍ਹਾ ਵਿੱਚ ਫੈਲਿਆ ਹੋਇਆ ਹੈ ਅਤੇ ਕੁੱਲ ਪੰਜ ਹਜ਼ਾਰ ਦੇ ਕਰੀਬ ਮੁਲਾਜ਼ਮ, ਵਿਗਿਆਨੀ, ਮੈਕੈਨੀਕਲ ਇੰਜੀਨੀਅਰ, ਇਲੈਕਟਰੀਕਲ ਇੰਜੀਨੀਅਰ, ਸਾਫਟਵੇਅਰ ਇੰਜੀਨੀਅਰ ਤੇ ਹੋਰ ਕਰਮਚਾਰੀ ਕੰਮ ਕਰਦੇ ਹਨ, ਇਹਨਾਂ ਵਿੱਚ ਕੱਚੇ ਤੇ ਡੇਲੀਵੇਜ਼ ਕਾਮੇ ਵੀ ਸ਼ਾਮਲ ਹਨ।

India will create history with chandrayaan 4 preparations to bring soil and rock samples from the moon


Recommended News
Trending
Just Now