April 28, 2026
Punjab Speaks Team / Punjab
ਜਲੰਧਰ 28 ਅਪ੍ਰੈਲ 2026 : ਪੰਜਾਬ ਵਿੱਚ ਬਿਜਲੀ ਦੇ ਲੰਬੇ ਅਤੇ ਰੋਜ਼ਾਨਾ ਲੱਗ ਰਹੇ ਕੱਟਾਂ ਨੇ ਆਮ ਜਨਤਾ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਗੂੜ੍ਹੀ ਨੀਂਦ ਤੋਂ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ (SAD) ਨੇ ਪਰਸੋਂ, 30 ਅਪ੍ਰੈਲ ਨੂੰ ਸੂਬਾ ਵਿਆਪੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਦਾ ਫੈਸਲਾ
ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਿਜਲੀ ਦੀ ਲਗਾਤਾਰ ਵਿਗੜ ਰਹੀ ਸਥਿਤੀ ਨੂੰ ਦੇਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਭਾਰੀ ਕਿੱਲਤ ਕਾਰਨ ਪੰਜਾਬ ਦੇ ਲੋਕਾਂ ਨੂੰ ਜਾਗ ਕੇ ਰਾਤਾਂ ਕੱਟਣੀਆਂ ਪੈ ਰਹੀਆਂ ਹਨ।
ਦਰਸ਼ਨ ਦੀ ਰਣਨੀਤੀ
ਕਿੱਥੇ ਹੋਵੇਗਾ ਪ੍ਰਦਰਸ਼ਨ: ਹਰ ਵਿਧਾਨ ਸਭਾ ਹਲਕੇ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਰਕਰ ਸਥਾਨਕ SDM/DC ਦਫ਼ਤਰਾਂ ਅਤੇ ਪਾਵਰਕਾਮ (Powercom) ਦੇ ਦਫ਼ਤਰਾਂ ਦੇ ਬਾਹਰ ਧਰਨੇ ਦੇਣਗੇ।
ਮੁੱਖ ਮੰਗ: ਪਾਰਟੀ ਵੱਲੋਂ ਬਿਨਾਂ ਕਿਸੇ ਰੁਕਾਵਟ ਅਤੇ ਕਟੌਤੀ ਦੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ ਜਾਵੇਗੀ।
ਅਕਾਲੀ ਦਲ ਅਨੁਸਾਰ, ਬਿਜਲੀ ਦੇ ਇਹ ਕੱਟ ਕੋਈ ਇਤਫ਼ਾਕ ਨਹੀਂ ਹਨ, ਸਗੋਂ ਇਹ ਸਰਕਾਰ ਦੀ ਮਾੜੀ ਯੋਜਨਾਬੰਦੀ, ਸਮੇਂ ਸਿਰ ਬਿਜਲੀ ਸਮਝੌਤੇ ਨਾ ਕਰ ਪਾਉਣ ਅਤੇ ਪ੍ਰਸ਼ਾਸਨਿਕ ਨਾਕਾਮੀ ਦਾ ਸਿੱਧਾ ਸਿੱਟਾ ਹਨ।
ਪਾਰਟੀ ਨੇ ਦੋਸ਼ ਲਾਇਆ ਕਿ ਜਦੋਂ ਸੂਬਾ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ, ਉਦੋਂ ‘ਆਪ’ ਸਰਕਾਰ ਆਪਣੇ ਸੰਸਦ ਮੈਂਬਰਾਂ ਅਤੇ ਆਗੂਆਂ ਦੇ ਪਾਰਟੀ ਛੱਡ ਕੇ ਜਾਣ ਕਾਰਨ ਪੈਦਾ ਹੋਈ ਅੰਦਰੂਨੀ ਅਸਥਿਰਤਾ ਅਤੇ ਆਪਣੇ ਵਜੂਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਉਲਝੀ ਹੋਈ ਹੈ।
Akali Dal To Protest Across Punjab On April 30 Against Power Cuts