ਬਦਲੇ ਸਮੇਂ ਨਾਲ ਹੁਸ਼ਿਆਰਪੁਰ ਦੇ ਦਫ਼ਤਰ ਖੁੱਲੇ, DC ਸਵੇਰੇ 7:30 ਵਜੇ ਪਹੁੰਚੇ
May 25, 2026
Punjab Speaks Team / Punjab
ਹੁਸ਼ਿਆਰਪੁਰ 25 ਮਈ 2026:ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਦਫ਼ਤਰਾਂ ਦੇ ਬਦਲੇ ਸਮੇਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ ਕੰਮਕਾਜ ਦੀ ਸ਼ੁਰੂਆਤ ਤੈਅ ਸਮੇਂ ‘ਤੇ ਕੀਤੀ ਗਈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮਦ ਬੰਬਾਹ ਸਮੇਤ ਹੋਰ ਅਧਿਕਾਰੀ ਸਵੇਰੇ 7:30 ਵਜੇ ਆਪਣੇ-ਆਪਣੇ ਦਫ਼ਤਰਾਂ ‘ਚ ਪਹੁੰਚੇ ਅਤੇ ਰੁਟੀਨ ਕੰਮਕਾਜ ਸ਼ੁਰੂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਕੀਦ ਕੀਤੀ ਕਿ ਅਗਲੇ ਦਿਨਾਂ ਦੌਰਾਨ ਵੀ ਸਮੇਂ ਦੀ ਪਾਬੰਦੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਪ੍ਰਸ਼ਾਸਨਿਕ ਸੇਵਾਵਾਂ ਅਤੇ ਸਹੂਲਤਾਂ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਰ ਕੰਮ ਸਮੇਂ ‘ਤੇ ਨਿਪਟਾਇਆ ਜਾਵੇ।
Hoshiarpur Offices Open With Change In Timings DC Arrives At 7 30 Am
Recommended News
Trending
Punjab Speaks/Punjab
Just Now