October 22, 2025
Punjab Speaks Team / National
ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਉੱਤਰਾਖੰਡ ਦੇ ਨੈਨੀਤਾਲ ਵਾਪਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਬੇਕਾਬੂ ਹੋਕੇ ਖੱਡਵਿਚ ਜਾ ਡਿੱਗੀ। ਜਿਸ ਵਿਚ ਇੱਕ ਨੌਜਵਾਨ ਔਰਤ ਦੀ ਮੌਤ ਹੋ ਗਈ, ਜਦੋਂ ਕਿ 20 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ।
ਇਹ ਹਾਦਸਾ ਬੁੱਧਵਾਰ ਤੜਕੇ 3:20 ਵਜੇ ਵਾਪਰਿਆ। ਹਾਦਸੇ ਤੋਂ ਬਾਅਦ, ਬੱਸ ਦੇ ਅੰਦਰ ਚੀਕਾਂ ਦੀ ਆਵਾਜ਼ ਸੁਣ ਰਾਹਗੀਰਾਂ ਦੀ ਭੀੜ ਰੁਕ ਗਈ। ਜਿਸਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਅੰਦਰ ਫਸੇ ਸ਼ਰਧਾਲੂਆਂ ਨੂੰ ਸਹੀ ਸਲਾਮਤ ਬਾਹਰ ਕਡਿਆ ਗਿਆ।
ਬੱਸ ਪਲਟਣ ਕਾਰਨ ਹਰਿਦੁਆਰ ਹਾਈਵੇਅ ‘ਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ। ਦੋਵੇਂ ਪਾਸੇ ਇੱਕ ਕਿਲੋਮੀਟਰ ਤੋਂ ਵੱਧ ਸਮੇਂ ਦਾ ਜਾਮ ਲੱਗਾ। ਜਹਾਨਾਬਾਦ ਅਤੇ ਅਮਰੀਆ ਪੁਲਿਸ ਥਾਣਿਆਂ ਦੀ ਪੁਲਿਸ ਨੇ ਲਗਭਗ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਆਵਾਜਾਈ ਬਹਾਲ ਕੀਤੀ।
Horrific Accident On Highway In Pilibhit Bus Carrying Pilgrims Overturns One Dead Dozens Injured